04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨਿਪਾਲ ’ਚ 9 ਦਿਨ ਬਾਅਦ ਸੁਰੰਗ ’ਚੋਂ 2 ਮਜ਼ਦੂਰ ਜ਼ਿੰਦਾ ਕੱਢੇ

ਕਠਮੰਡੂ, 4 ਸਤੰਬਰ (ਏਜੰਸੀ)-ਨਿਪਾਲ ’ਚ ਹੜ੍ਹ ਆਉਣ ਦੇ 9 ਦਿਨ ਬਾਅਦ ਤ੍ਰਿਸ਼ੂਲੀ-3 ‘ਏ’ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਸੁਰੰਗ ’ਚੋਂ 2 ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ ਬਚਾਅ ਟੀਮ ਨੇ ਦੋਵਾਂ ਨੂੰ ...

ਅਜੀਤ ਡੈਸਕ 04-09-2026

ਹੁਣ ਤੱਕ 1295 ਲੋਕਾਂ ਦੀ ਗਈ ਜਾਨ, 5300 ਤੋਂ ਵੱਧ ਲਾਪਤਾ
ਕਠਮੰਡੂ, 4 ਸਤੰਬਰ (ਏਜੰਸੀ)-ਨਿਪਾਲ ’ਚ ਹੜ੍ਹ ਆਉਣ ਦੇ 9 ਦਿਨ ਬਾਅਦ ਤ੍ਰਿਸ਼ੂਲੀ-3 ‘ਏ’ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਸੁਰੰਗ ’ਚੋਂ 2 ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ ਬਚਾਅ ਟੀਮ ਨੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਦੀ ਪਛਾਣ ਸੰਜੇ ਸਾਹ ਤੇ ਕਬੀਰ ਮਹਰਜਨ ਵਜੋਂ ਹੋਈ ਹੈ। ਹੜ੍ਹ ਤੋਂ ਬਾਅਦ ਸੁਰੰਗ ’ਚ 42 ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਫਸੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਦੋ ਮਜ਼ਦੂਰਾਂ ਦੇ ਜ਼ਿੰਦਾ ਮਿਲਣ ਤੋਂ ਬਾਅਦ ਬਚਾਅ ਕਾਰਜਾਂ ’ਚ ਉਮੀਦ ਵਧ ਗਈ ਹੈ। ਬਚਾਅ ਮੁਹਿੰਮ ਦੌਰਾਨ ਸੁਰੰਗ  ਅੰਦਰੋਂ ਮਨੁੱਖੀ ਆਵਾਜ਼ ਸੁਣਾਈ ਦੇਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਨਿਪਾਲ ਫੌਜ ਤੇ ਸਸ਼ਸਤ੍ਰ ਪੁਲਿਸ ਬਲ ਦੀਆਂ ਟੀਮਾਂ ਸੁਰੰਗ ਅੰਦਰ ਦਾਖ਼ਲ ਹੋਈਆਂ ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ। ਹੜ੍ਹ ਕਾਰਨ ਹੁਣ ਤੱਕ 5,300 ਤੋਂ ਵੱਧ ਲੋਕ ਲਾਪਤਾ ਹਨ।

ਹੁਣ ਤੱਕ 1,295 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਰਾਹਤ ਤੇ ਬਚਾਅ ਟੀਮਾਂ ਨੇ 12,038 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਸੇ ਦੌਰਾਨ ਨਿਪਾਲ ਸਰਕਾਰ ਨੇ ਹੜ੍ਹ ਨਾਲ ਪ੍ਰਭਾਵਿਤ ਕਾਰੋਬਾਰੀਆਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਹੜ੍ਹ ’ਚ ਤਬਾਹ ਹੋਏ ਵਾਹਨ, ਮਸ਼ੀਨਰੀ ਤੇ ਸਾਜ਼ੋ-ਸਾਮਾਨ ਨੂੰ ਬਿਨਾਂ ਕਸਟਮ ਡਿਊਟੀ ਦੇ ਮੁੜ ਦਰਾਮਦ ਕੀਤਾ ਜਾ ਸਕੇਗਾ। ਪ੍ਰਭਾਵਿਤ ਲੋਕਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਅੱਗੇ ਪਾਈਆਂ ਜਾ ਸਕਦੀਆਂ ਹਨ ਜਾਂ ਉਨ੍ਹਾਂ ਦੀਆਂ ਸ਼ਰਤਾਂ ਨੂੰ ਮੁੜ ਤੈਅ ਕੀਤਾ ਜਾਵੇਗਾ। ਬੀਮਾ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਬੀਮੇ ਦੇ ਦਾਅਵਿਆਂ ਦਾ ਜਲਦੀ ਨਿਪਟਾਰਾ ਕਰਨ।

ਸ਼ੁਰੂਆਤੀ ਨੁਕਸਾਨ ਦੇ ਅੰਦਾਜ਼ੇ ਦੇ ਆਧਾਰ ’ਤੇ ਬੀਮਾ ਰਕਮ ਦਾ 50 ਫੀਸਦੀ ਤੱਕ ਹਿੱਸਾ ਪਹਿਲਾਂ ਹੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਹੜ੍ਹ ਨਾਲ ਕਰੀਬ 16 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ 8,317 ਘਰ ਤਬਾਹ ਹੋ ਗਏ ਹਨ। ਬਚਾਏ ਗਏ ਲਗਭਗ 3,948 ਲੋਕ ਅਸਥਾਈ ਰਾਹਤ ਕੇਂਦਰਾਂ ’ਚ ਰਹਿ ਰਹੇ ਹਨ। ਸਰਕਾਰ ਨੇ ਬਚਾਅ ਕਾਰਜਾਂ ਵਿੱਚ ਲੱਗੇ ਕਰਮਚਾਰੀਆਂ ਨੂੰ ਜੋਖ਼ਮ ਭੱਤਾ ਦੇਣ ਦਾ ਵੀ ਫੈਸਲਾ ਕੀਤਾ ਹੈ। ਡਿਊਟੀ ਦੌਰਾਨ ਕਿਸੇ ਕਰਮਚਾਰੀ ਦੀ ਮੌਤ ਹੋਣ ’ਤੇ ਉਸ ਦੇ ਪਰਿਵਾਰ ਨੂੰ 10 ਲੱਖ ਨਿਪਾਲੀ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।

ਪਿਛਲੀ ਖ਼ਬਰ ਹਾਰਪਰਕਾਲਿੰਜ਼ ਛਾਪੇਗਾ ਸੋਨੀਆ ਗਾਂਧੀ ਦੀ ਆਤਮ ਕਥਾ-10 ਨਵੰਬਰ ਨੂੰ ਆਏਗੀ ਕਿਤਾਬ ਅਗਲੀ ਖ਼ਬਰ ਇਸਰੋ ਨੇ ਰਚਿਆ ਨਵਾਂ ਇਤਿਹਾਸ : ਈ.ਓ.ਐਸ.-05 ਉੱਪਗ੍ਰਹਿ ਸਫ਼ਲਤਾਪੂਰਵਕ ਲਾਂਚ ਦੇਸ਼ ਲਈ ਇਤਿਹਾਸਕ ਪਲ-ਮੋਦੀ