22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਅਮਰੀਕਾ ਵਿਚ ਬੇਗੋਵਾਲ ਦੇ ਨਜ਼ਦੀਕ ਪਿੰਡ ਜੱਬੋਵਾਲ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਬੇਗੋਵਾਲ (ਕਪੂਰਥਲਾ), 22 ਅਗਸਤ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦੇ ਅਧੀਨ...

ਅਜੀਤ ਡੈਸਕ 22-08-2026

ਬੇਗੋਵਾਲ (ਕਪੂਰਥਲਾ), 22 ਅਗਸਤ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦੇ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ ਨੌਜਵਾਨ ਦੀ ਅਮਰੀਕਾ ਵਿਚ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਮਾਂਚਾਰ ਮਿਲਿਆ ਹੈ l ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਗੁਰਦੀਪ ਸਿੰਘ 28 ਸਾਲ ਪੁੱਤਰ ਪਿਆਰਾ ਲਾਲ ਵਾਸੀ ਜੱਬੋਵਾਲ ਜੋ ਤਕਰੀਬਨ 13 ਸਾਲ ਪਹਿਲਾਂ ਅਮਰੀਕਾ ਵਿਚ ਰੋਜ਼ੀ ਰੋਟੀ ਦੀ ਭਾਲ ਲਈ ਗਿਆ ਸੀ ਜਿਸ ਦੀ ਅਮਰੀਕਾ ਦੇ ਨਿਊਯਾਰਕ ਸਿਟੀ ਦੇ ਰਿਚਮੰਡ ਸਟਰੀਟ ਵਿਚ ਕੱਲ੍ਹ ਰਾਤ ਸਮੇਂ ਪੀਜ਼ਾ ਡਿਲੀਵਰੀ ਕਰਦੇ ਸਮੇਂ ਅਣਪਛਾਤੇ ਹਥਿਆਰ ਬੰਦ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ l

ਇਸ ਸਮੇਂ ਮ੍ਰਿਤਕ ਦੇ ਪਿਤਾ ਪਿਆਰਾ ਲਾਲ ਨੇ ਦੱਸਿਆ ਕਿ ਆਪਣੇ ਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਉਹ ਭਾਰੀ ਰਕਮ ਚੱਕ ਕੇ ਵਿਦੇਸ਼ ਗਿਆ ਸੀ ਉੱਥੇ ਉਸ ਨੂੰ ਕਾਫੀ ਸਮਾਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਉਹ ਪਰਿਵਾਰ ਨੂੰ ਚੰਗੇ ਦਿਨ ਦਿਖਾਉਣ ਲਈ ਭਾਰੀ ਮਿਹਨਤ ਕਰ ਰਿਹਾ ਸੀ ਪਰ ਸਮੇਂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਕਿ ਰਾਤ ਸਮੇਂ ਪੀਜ਼ਾ ਡਿਲੀਵਰੀ ਜਦੋਂ ਉਹ ਕਰਨ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਲੁੱਟ ਖੋਹ ਦੀ ਨੀਅਤ ਨਾਲ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿੱਤਾ l

ਇਸ ਸਮੇਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਿੱਥੇ ਭਾਰਤ ਲਿਆਉਣ ਦਾ ਪ੍ਰਬੰਧ ਕਰੇ ਉੱਥੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਲਈ ਅਮਰੀਕਾ ਸਰਕਾਰ ਨਾਲ ਰਾਬਤਾ ਕਰੇ l ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਦੀਪ ਸਿੰਘ ਅਜੇ ਕਵਾਰਾ ਸੀ ਤੇ ਉਸਦੇ ਪਿਤਾ ਅਤੇ ਭਰਾ ਆਪਣਾ ਡੀਜੇ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ l

ਪਿਛਲੀ ਖ਼ਬਰ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਸੁਖਬੀਰ ਸਿੰਘ ਬਾਦਲ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਕੀਤੀ ਮੁਲਾਕਾਤ ਅਗਲੀ ਖ਼ਬਰ ਡੇਰਾਬੱਸੀ ਦੀ ਰਾਜਿੰਦਰਾ ਇਨਕਲੇਵ ਤੋਂ ਵਿਅਕਤੀ 8 ਦਿਨਾਂ ਤੋਂ ਲਾਪਤਾ, ਪਰਿਵਾਰ ਪਰੇਸ਼ਾਨ