22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਡੇਰਾਬੱਸੀ ਦੀ ਰਾਜਿੰਦਰਾ ਇਨਕਲੇਵ ਤੋਂ ਵਿਅਕਤੀ 8 ਦਿਨਾਂ ਤੋਂ ਲਾਪਤਾ, ਪਰਿਵਾਰ ਪਰੇਸ਼ਾਨ

ਡੇਰਾਬੱਸੀ (ਮੋਹਾਲੀ), 22 ਅਗਸਤ (ਗੁਰਮੀਤ ਸਿੰਘ)- ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਮੁਬਾਰਿਕਪੁਰ...

ਅਜੀਤ ਡੈਸਕ 22-08-2026

ਡੇਰਾਬੱਸੀ (ਮੋਹਾਲੀ), 22 ਅਗਸਤ (ਗੁਰਮੀਤ ਸਿੰਘ)- ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਮੁਬਾਰਿਕਪੁਰ ਦੀ ਰਾਜਿੰਦਰਾ ਇਨਕਲੇਵ ਤੋਂ 39 ਸਾਲਾਂ ਰਾਕੇਸ਼ ਸ਼ਰਮਾ 14 ਅਗਸਤ ਦੀ ਰਾਤ ਤੋਂ ਭੇਤਭਰੇ ਹਾਲਾਤ ਵਿਚ ਲਾਪਤਾ ਹੈ। ਉਹ ਢਕੋਲੀ, ਜ਼ੀਰਕਪੁਰ ਵਿਖੇ ਸਟਰਿੰਗ ਸਟੋਰ ’ਤੇ ਨੌਕਰੀ ਕਰਦਾ ਹੈ।

ਰਾਕੇਸ਼ ਦੀ ਪਤਨੀ ਆਸ਼ਾ ਸ਼ਰਮਾ ਨੇ ਦੱਸਿਆ ਕਿ 14 ਅਗਸਤ ਨੂੰ ਰਾਤ ਕਰੀਬ 8:30 ਵਜੇ ਉਸਦਾ ਪਤੀ ਟਿਊਸ਼ਨ ਪੜ੍ਹਨ ਆਏ ਬੱਚਿਆਂ ਨੂੰ ਛੱਡਣ ਅਤੇ ਘਰ ਲਈ ਦੁੱਧ ਲੈਣ ਗਿਆ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਪਰਿਵਾਰ ਨੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਕੋਲ ਪੁੱਛਗਿੱਛ ਕਰਨ ਦੇ ਨਾਲ ਆਪਣੇ ਪੱਧਰ ’ਤੇ ਵੀ ਕਾਫੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ।

ਆਸ਼ਾ ਸ਼ਰਮਾ ਨੇ ਮੁਬਾਰਿਕਪੁਰ ਪੁਲਿਸ ਚੌਕੀ ਵਿਚ ਲਿਖਤੀ ਸ਼ਿਕਾਇਤ ਦਿੱਤੀ। ਪੁਲਿਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਰਾਕੇਸ਼ ਦਾ ਮੋਬਾਈਲ ਬੰਦ ਆ ਰਿਹਾ ਹੈ। ਮੋਬਾਈਲ ਡਿਟੇਲ ਵਿਚ ਕੋਈ ਸ਼ੱਕੀ ਨੰਬਰ ਸਾਹਮਣੇ ਨਹੀਂ ਆਇਆ। ਉਸਦੀ ਤਸਵੀਰ ਵੀ ਵੱਖ-ਵੱਖ ਥਾਵਾਂ ’ਤੇ ਭੇਜੀ ਗਈ ਹੈ। ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਦੇ ਬਾਵਜੂਦ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

ਪਿਛਲੀ ਖ਼ਬਰ ਅਮਰੀਕਾ ਵਿਚ ਬੇਗੋਵਾਲ ਦੇ ਨਜ਼ਦੀਕ ਪਿੰਡ ਜੱਬੋਵਾਲ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ਹੁੰਮਸ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ 15515 ਮੈਗਾਵਾਟ ਤੋਂ ਟੱਪੀ