22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਰੱਖੜੀ ਤੋਂ ਪਹਿਲਾਂ ਮਿਠਾਈਆਂ ਦੀ ਫੈਕਟਰੀ ’ਤੇ ਛਾਪਾ, ਗੰਦਗੀ ’ਚ ਤਿਆਰ ਹੋ ਰਹੀ ਸੀ ਮਠਿਆਈ

ਲੁਧਿਆਣਾ, 22 ਅਗਸਤ (ਪ੍ਰਦੀਪ ਭੰਡਾਰੀ)- ਲੁਧਿਆਣਾ ਵਿਚ ਰੱਖੜੀ ਦੇ ਤਿਉਹਾਰ ਤੋਂ...

ਅਜੀਤ ਡੈਸਕ 22-08-2026

ਲੁਧਿਆਣਾ, 22 ਅਗਸਤ (ਪ੍ਰਦੀਪ ਭੰਡਾਰੀ)- ਲੁਧਿਆਣਾ ਵਿਚ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸਿਹਤ ਵਿਭਾਗ ਨੇ ਮਿਠਾਈ ਬਣਾਉਣ ਵਾਲੀ ਫੈਕਟਰੀ ’ਤੇ ਵੱਡੀ ਕਾਰਵਾਈ ਕੀਤੀ ਹੈ। ਜੱਸੀਆਂ ਰੋਡ ਸਥਿਤ ਸਵੀਟਸ ਫੈਕਟਰੀ ’ਤੇ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਰੇਡ ਕਰਕੇ ਮੌਕੇ ਦੇ ਹਾਲਾਤਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਵਿਭਾਗ ਦੀ ਟੀਮ ਨੂੰ ਕਥਿਤ ਤੌਰ ’ਤੇ ਗੰਦਗੀ ਅਤੇ ਅਣਹਾਈਜੀਨਿਕ ਹਾਲਾਤਾਂ ਵਿਚ ਮਿਠਾਈਆਂ ਤਿਆਰ ਹੁੰਦੀਆਂ ਮਿਲੀਆਂ। ਇਸ ਕਾਰਵਾਈ ਦੌਰਾਨ ਕਰੀਬ 3 ਕੁਇੰਟਲ ਮਿਠਾਈ ਜ਼ਬਤ ਕੀਤੀ ਗਈ ਹੈ।

ਅਧਿਕਾਰੀਆਂ ਵਲੋਂ ਮਿਠਾਈਆਂ ਦੇ ਸੈਂਪਲ ਵੀ ਭਰੇ ਗਏ ਹਨ, ਜਿਨ੍ਹਾਂ ਨੂੰ ਲੈਬ ਵਿਚ ਜਾਂਚ ਲਈ ਭੇਜਿਆ ਜਾਵੇਗਾ। ਡੀ.ਐਚ.ਓ. ਆਸ਼ੀਸ਼ ਚਾਵਲਾ ਮੁਤਾਬਕ ਫੈਕਟਰੀ ਵਿਚ ਸਫਾਈ ਦੇ ਨਿਯਮਾਂ ਦੀ ਕਥਿਤ ਤੌਰ ’ਤੇ ਪਾਲਣਾ ਨਹੀਂ ਕੀਤੀ ਜਾ ਰਹੀ ਸੀ।

ਇਸ ਤੋਂ ਇਲਾਵਾ ਪੁਰਾਣੀ ਜਾਂ ਵੈਸਟੇਜ ਮਿਠਾਈ ਅਤੇ ਚਾਸ਼ਨੀ ਨੂੰ ਦੁਬਾਰਾ ਵਰਤ ਕੇ ਨਵੀਂ ਮਿਠਾਈ ਤਿਆਰ ਕਰਨ ਦਾ ਵੀ ਸ਼ੱਕ ਜਤਾਇਆ ਗਿਆ ਹੈ। ਹਾਲਾਂਕਿ ਇਸ ਦੀ ਪੁਸ਼ਟੀ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਫੂਡ ਸੇਫਟੀ ਵਿਭਾਗ ਵਲੋਂ ਫੈਕਟਰੀ ਖ਼ਿਲਾਫ਼ ਚਲਾਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਬਤ ਕੀਤੀ ਗਈ ਮਿਠਾਈ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ।

ਹੁਣ ਸਾਰਿਆਂ ਦੀਆਂ ਨਜ਼ਰਾਂ ਲੈਬ ਰਿਪੋਰਟ ’ਤੇ ਹਨ, ਜਿਸ ਤੋਂ ਪਤਾ ਲੱਗੇਗਾ ਕਿ ਮਿਠਾਈਆਂ ਖਾਣ ਯੋਗ ਸਨ ਜਾਂ ਨਹੀਂ ਅਤੇ ਫੈਕਟਰੀ ਵਲੋਂ ਫੂਡ ਸੇਫਟੀ ਨਿਯਮਾਂ ਦੀ ਕਿੰਨੀ ਉਲੰਘਣਾ ਕੀਤੀ ਗਈ।

ਪਿਛਲੀ ਖ਼ਬਰ ਹੁੰਮਸ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ 15515 ਮੈਗਾਵਾਟ ਤੋਂ ਟੱਪੀ ਅਗਲੀ ਖ਼ਬਰ ਸੁਨਿਆਰੇ ਦੇ ਘਰੋਂ ਕਰੋੜਾਂ ਦਾ ਸੋਨਾ, ਚਾਂਦੀ ਚੋਰੀ ਕਰਨ ਦੇ ਮਾਮਲੇ ਵਿਚ 4 ਕਾਬੂ