ਕਲਾਨੌਰ (ਗੁਰਦਾਸਪੁਰ), 21 ਅਗਸਤ (ਪੁਰੇਵਾਲ)- ਕਲਾਨੌਰ ਵਾਸੀ ਤੇ ਕੇਨ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਦੇ ਨੌਜਵਾਨ ਸਪੁੱਤਰ ਅਮਰਿੰਦਰ ਸਿੰਘ ਜੋ ਕੋਆਪਰੇਟਿਵ ਬੈਂਕ ਅਸਾਮ ਵਿਚ ਤਾਇਨਾਤ ਸੀ, ਦੀ ਮੌਤ ਹੋ ਗਈ।
ਜਿਸ ਕਾਰਨ ਕਲਾਨੌਰ ਸਮੇਤ ਗੁਰਦਾਸਪੁਰ ਖੇਤਰ ਵਿਚ ਸੋਗ ਦੀ ਲਹਿਰ ਫੈਲ ਗਈ। ਅਮਰਿੰਦਰ ਸਿੰਘ ਕੁਝ ਦਿਨ ਪਹਿਲੇ ਅਸਾਮ ਵਿਚ ਇਕ ਸੜਕੀ ਹਾਦਸੇ ਵਿਚ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਏਅਰ ਐਬੂਲੈਂਸ ਰਾਹੀਂ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ।