21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਚੋਰਾਂ ਨੇ ਕਿਸਾਨ ਦੇ ਖੇਤਾਂ ’ਚੋਂ 3 ਮੋਟਰਾਂ ਕੀਤੀਆਂ ਚੋਰੀ

ਮਾਛੀਵਾੜਾ ਸਾਹਿਬ (ਲੁਧਿਆਣਾ), 21 ਅਗਸਤ (ਰਾਜਦੀਪ ਸਿੰਘ ਅਲਬੇਲਾ)- ਪਿਛਲੇ 10 ਦਿਨਾਂ ਅੰਦਰ ਪਿੰਡ ਹੇਡੋਂ ਬੇਟ ਦੇ ਕਿਸਾਨ...

ਅਜੀਤ ਡੈਸਕ 21-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 21 ਅਗਸਤ (ਰਾਜਦੀਪ ਸਿੰਘ ਅਲਬੇਲਾ)- ਪਿਛਲੇ 10 ਦਿਨਾਂ ਅੰਦਰ ਪਿੰਡ ਹੇਡੋਂ ਬੇਟ ਦੇ ਕਿਸਾਨ ਸੁਰਿੰਦਰ ਸਿੰਘ ਦੇ ਖੇਤਾਂ ’ਚੋਂ 3 ਮੋਟਰਾਂ ਚੋਰੀ ਹੋ ਗਈਆਂ। ਜਿਸ ਨਾਲ ਉਸਨੂੰ ਭਾਰੀ ਆਰਥਿਕ ਘਾਟਾ ਪਿਆ। ਕਿਸਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਨੇੜ੍ਹਲੇ ਪਿੰਡ ਕੋਟਾਲਾ-ਛੌੜੀਆਂ ਰੋਡ ’ਤੇ ਜ਼ਮੀਨ ਠੇਕੇ ’ਤੇ ਲਈ ਹੋਈ ਹੈੈ ਜਿਸ ਵਿਚ ਝੋਨਾ ਲੱਗਾ ਹੈ।

ਲੰਘੀ 9 ਤੇ 10 ਅਗਸਤ ਦੀ ਰਾਤ ਨੂੰ ਚੋਰ ਉਸਦੇ ਖੇਤਾਂ ’ਚੋਂ 2 ਮੋਟਰਾਂ ਚੋਰੀ ਕਰਕੇ ਲੈ ਗਏ। ਜਿਸ ਸਬੰਧੀ ਉਸਨੇ ਮਾਛੀਵਾੜਾ ਪੁਲਿਸ ਥਾਣਾ ’ਚ ਸ਼ਿਕਾਇਤ ਵੀ ਦਰਜ ਕਰਵਾਈ। ਕਿਸਾਨ ਨੇ ਦੱਸਿਆ ਕਿ ਅਜੇ ਇਹ ਚੋਰੀ ਦਾ ਮਾਮਲਾ ਸੁਲਝਿਆ ਨਹੀਂ ਸੀ ਕਿ ਰਾਤ ਫਿਰ ਚੋਰ ਉਸਦੇ ਖੇਤ ’ਚੋਂ ਇਕ ਹੋਰ ਮੋਟਰ ਚੋਰੀ ਕਰਕੇ ਲੈ ਗਏ।

ਕਿਸਾਨ ਨੇ ਬੜੇ ਭਰੇ ਮਨ ਨਾਲ ਦੱਸਿਆ ਕਿ ਇਹ ਮੋਟਰ ਚੋਰ ਗਿਰੋਹ ਨੇ ਐਨਾ ਆਤੰਕ ਫੈਲਾਇਆ ਹੋਇਆ ਹੈ ਕਿ ਅਤੇ ਇਨ੍ਹਾਂ ਵਲੋਂ ਕੀਤੀਆਂ ਚੋਰੀਆਂ ਕਾਰਨ ਹੋਏ ਨੁਕਸਾਨ ਤੋਂ ਬੇਹੱਦ ਦੁੱਖੀ ਹਨ। ਕਿਸਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਉਨ੍ਹਾਂ ਦੀਆਂ ਮੋਟਰਾਂ ਦਿਵਾਈਆਂ ਜਾਣ।

ਪਿਛਲੀ ਖ਼ਬਰ ਕੇਨ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਦੇ ਨੌਜਵਾਨ ਪੁੱਤਰ ਦਾ ਦੇਹਾਂਤ ਅਗਲੀ ਖ਼ਬਰ ਬੰਦੀ ਸਿੱਖਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਨੂੰ ਜੇਲ੍ਹ ਭਰੋ ਅੰਦੋਲਨ ਦੀ ਸਲਾਹ- ਜਥੇਦਾਰ ਜਗਦੀਸ਼ ਸਿੰਘ ਝੀਂਡਾ