21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ ਮੋਰਚਾ ਦੀ ਕਾਲ ’ਤੇ ਮੁੱਲਾਂਪੁਰ ਦਾਖਾ ’ਚ ਬੰਦ ਨੂੰ ਭਰਵਾਂ ਸਮਰਥਨ

ਮੁੱਲਾਂਪੁਰ ਦਾਖਾ (ਲੁਧਿਆਣਾ), 21 ਅਗਸਤ (ਨਿਰਮਲ ਸਿੰਘ ਧਾਲੀਵਾਲ)- ਕੌਮੀ ਇਨਸਾਫ਼ ਮੋਰਚਾ ਵਲੋਂ ਅੱਜ ਪੰਜਾਬ ਬੰਦ ਨੂੰ ਸ਼ਹਿਰ ਮੁੱਲਾਂਪੁਰ ਦਾਖਾ, ਨੇੜਲੇ ਕਸਬਾ ਜੋਧਾਂ, ਸੁਧਾਰ ਵਿਚ ਭਰਵਾਂ ਸਮਰਥਨ ਮਿਲਿਆ।

ਅਜੀਤ ਡੈਸਕ 21-08-2026

ਮੁੱਲਾਂਪੁਰ ਦਾਖਾ (ਲੁਧਿਆਣਾ), 21 ਅਗਸਤ (ਨਿਰਮਲ ਸਿੰਘ ਧਾਲੀਵਾਲ)- ਕੌਮੀ ਇਨਸਾਫ਼ ਮੋਰਚਾ ਵਲੋਂ ਅੱਜ ਪੰਜਾਬ ਬੰਦ ਨੂੰ ਸ਼ਹਿਰ ਮੁੱਲਾਂਪੁਰ ਦਾਖਾ, ਨੇੜਲੇ ਕਸਬਾ ਜੋਧਾਂ, ਸੁਧਾਰ ਵਿਚ ਭਰਵਾਂ ਸਮਰਥਨ ਮਿਲਿਆ। ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ’ਚ ਬੰਦ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੌਰਾਨ ਮੁੱਲਾਂਪੁਰ ਦਾਖਾ ਦੇ ਨਿੱਜੀ ਸਕੂਲ-ਕਾਲਜ ਬੰਦ ਰਹੇ, ਜਦ ਕਿ ਸਰਕਾਰੀ ਸਕੂਲ ਆਮ ਵਾਂਗ ਖੁੱਲ੍ਹੇ ਸਨ। ਦਸ਼ਮੇਸ਼ ਕਿਸਾਨ-ਮਜਦੂਰ ਯੂਨੀਅਨ ਲੁਧਿਆਣਾ, ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੰਜਾਬ ਬੰਦ ਨੂੰ ਪੂਰਾ ਸਮਰਥਨ ਹੋਣ ਕਰਕੇ ਸ਼ਹਿਰ ਅੰਦਰ ਛੋਟੇ ਵੱਡੇ ਬਜ਼ਾਰ ਮੁਕੰਮਲ ਬੰਦ ਰਹੇ। ਮੁੱਲਾਂਪੁਰ ਤੋਂ ਸੁਧਾਰ ਰਾਜ ਮਾਰਗ ’ਤੇ ਅੰਤਰਰਾਸ਼ਟਰੀ ਹਲਵਾਰਾ ਏਅਰਪੋਰਟ ਹੋਣ ਕਰਕੇ ਏਅਰਪੋਰਟ ਜਾਣ ਵਾਲੀਆਂ ਚੋਣਵੀਆਂ ਕਾਰਾਂ ਚੱਲਦੀਆਂ ਵੇਖਣ ਨੂੰ ਮਿਲੀਆਂ, ਕਿਉਂਕਿ ਏਅਰਪੋਰਟ ਆਉਣ-ਜਾਣ ਵਾਲਿਆਂ ਅਤੇ ਸਿਹਤ ਸੇਵਾਵਾਂ ਲਈ ਬੰਦ ਦੌਰਾਨ ਵੀ ਪੂਰੀ ਛੋਟ ਰਹੀ।

ਪਿਛਲੀ ਖ਼ਬਰ ਪੰਜਾਬ ਬੰਦ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਕੀਤੀ ਸੜਕ ਜਾਮ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ’ਤੇ ਅੱਡਾ ਕੋਟਫ਼ਤੂਹੀ ਬਾਜਾਰ ਪੂਰਨ ਤੌਰ ’ਤੇ ਬੰਦ