18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜਲੰਧਰ 'ਚ 50 ਲੱਖ ਦੀ ਵੱਡੀ ਲੁੱਟ, ਲੋਹਾ ਵਪਾਰੀ 'ਤੇ ਜਾਨਲੇਵਾ ਹਮਲਾ

ਜਲੰਧਰ, 18 ਅਗਸਤ (ਦਵਿੰਦਰ)- ਸੋਮਵਾਰ ਰਾਤ ਕਰੀਬ 7:50 ਵਜੇ ਜਲੰਧਰ ਦੇ ਸੂਰਿਆ...

ਅਜੀਤ ਡੈਸਕ 18-08-2026

ਜਲੰਧਰ, 18 ਅਗਸਤ (ਦਵਿੰਦਰ)- ਸੋਮਵਾਰ ਰਾਤ ਕਰੀਬ 7:50 ਵਜੇ ਜਲੰਧਰ ਦੇ ਸੂਰਿਆ ਐਨਕਲੇਵ ਐਕਸਟੈਂਸ਼ਨ ਨੇੜੇ 120 ਫੁੱਟ ਰੋਡ 'ਤੇ ਕਾਰ ਸਵਾਰ 5 ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਲੁਟੇਰਿਆਂ ਨੇ ਲੋਹਾ ਵਪਾਰੀ ਲਲਿਤ ਮਿੱਤਲ (60) ਦੀ ਕਾਰ ਨੂੰ ਟੱਕਰ ਮਾਰ ਕੇ ਉਸ ਨੂੰ ਰੋਕ ਕੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਨਕਦੀ ਨਾਲ ਭਰਿਆ ਬੈਗ ਲੁੱਟ ਲਿਆ। ਲੁੱਟ ਦੀ ਰਕਮ ਕਰੀਬ 50 ਲੱਖ ਰੁਪਏ ਹੈ।

ਲੁਟੇਰਿਆਂ ਤੋਂ ਬਚਣ ਲਈ ਵਪਾਰੀ ਨੇ ਹਿੰਮਤ ਕਰਕੇ ਆਪਣੀ ਕਾਰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਲੁਟੇਰਿਆਂ ਨੇ ਰਾਡਾਂ ਨਾਲ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਨੇ ਵਪਾਰੀ ਦੇ ਮੱਥੇ 'ਤੇ ਸੱਟਾਂ ਮਾਰੀਆਂ ਅਤੇ ਨਾਲ ਵਾਲੀ ਸੀਟ ਦੇ ਹੇਠਾਂ ਰੱਖਿਆ ਨਕਦੀ ਨਾਲ ਭਰਿਆ ਬੈਗ ਚੁੱਕ ਕੇ ਕਾਰ 'ਚ ਬੈਠ ਕੇ ਫ਼ਰਾਰ ਹੋ ਗਏ। ਪੁਲਿਸ ਨੂੰ ਰਾਤ ਕਰੀਬ 8 ਵਜੇ ਸੂਚਨਾ ਮਿਲੀ।

ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ, ਏ.ਸੀ.ਪੀ. ਅਮਨਬੀਰ ਸਿੰਘ, ਐਸ.ਐਚ.ਓ ਜਸਪਾਲ ਸਿੰਘ, ਸੀ.ਆਈ.ਏ. ਇੰਚਾਰਜ ਸੁਰਿੰਦਰ ਕੁਮਾਰ ਅਤੇ ਸਪੈਸ਼ਲ ਸੈੱਲ ਦੇ ਇੰਚਾਰਜ ਮਨਜਿੰਦਰ ਸਿੰਘ ਸਮੇਤ ਭਾਰੀ ਪੁਲੀਸ ਫੋਰਸ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ।

 

ਪਿਛਲੀ ਖ਼ਬਰ ਸਤੇਂਦਰ ਜੈਨ ਸਣੇ 6 ਲੋਕ ਗ੍ਰਿਫ਼ਤਾਰ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਲਦ ਹੀ ਰਾਜ ਭਰ 'ਚ ਹਲਕਾ ਇੰਚਾਰਜ ਥਾਪੇਗਾ- ਤਰਸੇਮ ਸਿੰਘ