15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਲੱਖਾਂ ਦੀ ਲਾਗਤ ਨਾਲ ਲੱਗਿਆ ਫਲੈਗ ਪੋਲ 15 ਅਗਸਤ ਨੂੰ ਵੀ ਰਿਹਾ ਖ਼ਾਲੀ

ਜ਼ੀਰਕਪੁਰ (ਮੁਹਾਲੀ), 15 ਅਗਸਤ - ਦੇਸ਼ ਭਰ ਵਿਚ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ, ਪਰ ਜ਼ੀਰਕਪੁਰ ਬੱਸ ਸਟੈਂਡ ’ਤੇ ਵੱਖਰੀ ਤਸਵੀਰ ਦੇਖਣ ਨੂੰ ਮਿਲੀ। ਇੱਥੇ ਕੌਮੀ ਝੰਡਾ ਲਹਿਰਾਉਣ ਲਈ...

ਅਜੀਤ ਡੈਸਕ 15-08-2026

ਜ਼ੀਰਕਪੁਰ (ਮੁਹਾਲੀ), 15 ਅਗਸਤ - ਦੇਸ਼ ਭਰ ਵਿਚ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ, ਪਰ ਜ਼ੀਰਕਪੁਰ ਬੱਸ ਸਟੈਂਡ ’ਤੇ ਵੱਖਰੀ ਤਸਵੀਰ ਦੇਖਣ ਨੂੰ ਮਿਲੀ। ਇੱਥੇ ਕੌਮੀ ਝੰਡਾ ਲਹਿਰਾਉਣ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਫਲੈਗ ਪੋਲ 15 ਅਗਸਤ ਨੂੰ ਵੀ ਖ਼ਾਲੀ ਰਿਹਾ ਅਤੇ ਇਸ ’ਤੇ ਤਿਰੰਗਾ ਨਹੀਂ ਲਹਿਰਾਇਆ ਗਿਆ।
ਬੱਸ ਸਟੈਂਡ ’ਤੇ ਆਉਣ-ਜਾਣ ਵਾਲੇ ਲੋਕਾਂ ਨੇ ਇਸ ਨੂੰ ਲੈ ਕੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਸਰਕਾਰੀ ਰਾਸ਼ੀ ਖਰਚ ਕਰਕੇ ਫਲੈਗ ਪੋਲ ਲਗਾਇਆ ਗਿਆ ਹੈ ਤਾਂ ਆਜ਼ਾਦੀ ਦਿਹਾੜੇ ਵਰਗੇ ਅਹਿਮ ਕੌਮੀ ਤਿਉਹਾਰ ਮੌਕੇ ਇਸ ’ਤੇ ਤਿਰੰਗਾ ਕਿਉਂ ਨਹੀਂ ਲਹਿਰਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਜਨਤਕ ਸਥਾਨ ’ਤੇ ਫਲੈਗ ਪੋਲ ਲਗਾਉਣ ਦਾ ਮਕਸਦ ਹੀ ਕੌਮੀ ਤਿਉਹਾਰਾਂ ਮੌਕੇ ਤਿਰੰਗਾ ਲਹਿਰਾਉਣਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।
ਲੋਕਾਂ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਇਹ ਸਪੱਸ਼ਟ ਕੀਤਾ ਜਾਵੇ ਕਿ 15 ਅਗਸਤ ਨੂੰ ਬੱਸ ਸਟੈਂਡ ’ਤੇ ਤਿਰੰਗਾ ਲਹਿਰਾਉਣ ਦੀ ਵਿਵਸਥਾ ਕਿਉਂ ਨਹੀਂ ਕੀਤੀ ਗਈ। ਨਾਲ ਹੀ ਭਵਿੱਖ ਵਿਚ ਕੌਮੀ ਤਿਉਹਾਰਾਂ ਮੌਕੇ ਇੱਥੇ ਤਿਰੰਗਾ ਲਹਿਰਾਉਣਾ ਯਕੀਨੀ ਬਣਾਇਆ ਜਾਵੇ।

ਪਿਛਲੀ ਖ਼ਬਰ ਮਿਲਾਨ ਵਿਖੇ ਧੂਮ-ਧਾਮ ਨਾਲ਼ ਮਨਾਇਆ ਗਿਆ ਭਾਰਤ ਦਾ 80ਵਾਂ ਸੁਤੰਤਰਤਾ ਦਿਵਸ ਅਗਲੀ ਖ਼ਬਰ ਰਾਜ ਪੱਧਰੀ ਸਮਾਗਮ ਦੌਰਾਨ ਨਿਸ਼ੂ ਹਿਮਾਨੀ ਪਲਟੂਨ ਕਮਾਂਡਰ ਸਨਮਾਨਿਤ