24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2025

ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਜਾਰੀ

ਢਿਲਵਾਂ, (ਕਪੂਰਥਲਾ), 13 ਅਗਸਤ (ਪ੍ਰਵੀਨ ਕੁਮਾਰ)- ਪੌਂਗ ਡੈਮ ਤੋਂ ਲਗਾਤਾਰ ਪਾਣੀ ਦਰਿਆ ਬਿਆਸ ਵਿਚ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਪਾਣੀ ਵਿਚ ਲਗਾਤਾਰ ਵਾਧਾ ਦਰਜ....

ਅਜੀਤ ਡੈਸਕ 13-08-2025

ਢਿਲਵਾਂ, (ਕਪੂਰਥਲਾ), 13 ਅਗਸਤ (ਪ੍ਰਵੀਨ ਕੁਮਾਰ)- ਪੌਂਗ ਡੈਮ ਤੋਂ ਲਗਾਤਾਰ ਪਾਣੀ ਦਰਿਆ ਬਿਆਸ ਵਿਚ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਪਾਣੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਦਰਿਆ ਦਾ ਪਾਣੀ ਯੈਲੋ ਅਲਰਟ ਨੂੰ ਪਾਰ ਕਰਦਾ ਹੋਇਆ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ। ਇਸ ਸੰਬੰਧੀ ਦਰਿਆ ਬਿਆਸ ’ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਕਰਮਚਾਰੀ ਉਮੇਦ ਸਿੰਘ ਨੇ ਦੱਸਿਆ ਕਿ ਅੱਜ 12 ਵਜੇ 740.50 ਗੇਜ਼ ਤੇ 1 ਲੱਖ 19 ਹਜ਼ਾਰ 403 ਕਿਉਸਿਕ ਪਾਣੀ ਵਗ ਰਿਹਾ ਹੈ।

ਦਰਿਆ ਵਿਚ ਪਾਣੀ ਵਧਣ ਤੋਂ ਬਾਅਦ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਹੈ।

ਪਿਛਲੀ ਖ਼ਬਰ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਦਾ ਕੋਈ ਠੋਸ ਖਦਸ਼ਾ ਨਹੀਂ ਹੈ, ਸਰਕਾਰੀ ਵਕੀਲ ਨੇ ਦਰਜ਼ ਕਰਾਏ ਬਿਆਨ ਅਗਲੀ ਖ਼ਬਰ ਹਿੰਦ ਪਾਕਿ ਸੀਮਾ ਦੇ ਨੇੜਲੇ ਪਿੰਡ ਭੱਖੜਾ ਤੋਂ 1 ਕਿਲੋ 649 ਗ੍ਰਾਮ ਹੈਰੋਇਨ ਅਤੇ 2 ਪਿਸਟਲ ਬਰਾਮਦ