27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2025

ਕਾਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖਮੀ

ਸਨੌਰ, 11 ਅਗਸਤ (ਗੀਤਵਿੰਦਰ ਸਿੰਘ ਸੋਖਲ)-ਪਟਿਆਲਾ ਚੀਕਾਂ ਰੋਡ ਨੇੜੇ ਜੋੜੀਆ ਸੜਕਾਂ ਉਤੇ...

ਅਜੀਤ ਡੈਸਕ 11-08-2025

ਸਨੌਰ, 11 ਅਗਸਤ (ਗੀਤਵਿੰਦਰ ਸਿੰਘ ਸੋਖਲ)-ਪਟਿਆਲਾ ਚੀਕਾਂ ਰੋਡ ਨੇੜੇ ਜੋੜੀਆ ਸੜਕਾਂ ਉਤੇ ਇਕ ਕਾਰ ਦੀ ਲਪੇਟ ਵਿਚ ਆਉਣ ਕਾਰਨ, ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਰਾਹਗੀਰਾਂ ਨੇ ਚੁੱਕ ਕੇ ਰਾਜਿੰਦਰਾ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਜ਼ਖਮੀ ਵਿਅਕਤੀ ਪਿੰਡ ਪੰਜੋਲਾ ਦਾ ਰਹਿਣ ਵਾਲਾ ਹੈ ਅਤੇ ਆਪਣੇ ਪਿੰਡ ਪੰਜੋਲਾ ਤੋਂ ਕਿਸੇ ਕੰਮ ਪਟਿਆਲਾ ਵੱਲ ਜਾ ਰਿਹਾ ਸੀ, ਜਿਸ ਦੀ ਪਟਿਆਲਾ ਤੋਂ ਆ ਰਹੀ ਗੱਡੀ ਨਾਲ ਟੱਕਰ ਹੋ ਗਈ। 

ਪਿਛਲੀ ਖ਼ਬਰ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ ਅਗਲੀ ਖ਼ਬਰ ਯੂਕਰੇਨ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ 'ਤੇ ਕੀਤੀ ਗੱਲਬਾਤ