12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2025

ਸੜਕ ਹਾਦਸੇ 'ਚ ਲੜਕੀ ਦੀ ਮੌਤ

ਚਮਿਆਰੀ (ਅਜਨਾਲਾ), 7 ਅਗਸਤ (ਜਗਪ੍ਰੀਤ ਸਿੰਘ ਜੌਹਲ)-ਅੱਜ ਪਿੰਡ ਚਮਿਆਰੀ ਤੇ ਮੁੱਖ ਚੌਕ...

ਅਜੀਤ ਡੈਸਕ 07-08-2025

ਚਮਿਆਰੀ (ਅਜਨਾਲਾ), 7 ਅਗਸਤ (ਜਗਪ੍ਰੀਤ ਸਿੰਘ ਜੌਹਲ)-ਅੱਜ ਪਿੰਡ ਚਮਿਆਰੀ ਤੇ ਮੁੱਖ ਚੌਕ ਵਿਚ ਵਾਪਰੇ ਇਕ ਹਾਦਸੇ ਦੌਰਾਨ ਇਕ ਲੜਕੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਸੁਮੀਤ ਕੌਰ (18) ਪੁੱਤਰੀ ਸੁਖਰਾਜ ਸਿੰਘ ਵਾਸੀ ਜੱਸੜ ਆਪਣੇ ਦਾਦੇ ਗੁਰਪਾਲ ਸਿੰਘ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਅਜਨਾਲਾ ਵਿਖੇ ਕਲਾਸ ਲਾਉਣ ਜਾ ਰਹੀ ਸੀ ਕਿ ਪਿੰਡ ਚਮਿਆਰੀ ਦੇ ਮੁੱਖ ਚੌਕ ਵਿਚ ਫਤਿਹਗੜ੍ਹ ਚੂੜੀਆਂ ਤੋਂ ਅਜਨਾਲਾ ਵੱਲ ਜਾ ਰਹੀ ਤੇਜ਼ ਰਫਤਾਰ ਬਲੈਰੋ ਗੱਡੀ ਉਨ੍ਹਾਂ ਨੂੰ ਟੱਕਰ ਮਾਰ ਗਈ, ਜਿਸ ਕਾਰਨ ਹਰਸੁਮੀਤ ਕੌਰ ਦੀ ਸਿਰ ਵਿਚ ਸੱਟ ਲੱਗ ਜਾਣ ਕਾਰਨ ਮੌਕੇ ਉਤੇ ਹੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਪੁਲਿਸ ਚੌਕੀ ਚਮਿਆਰੀ ਵਲੋਂ ਮੌਕੇ ਉਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। 

ਪਿਛਲੀ ਖ਼ਬਰ ਮੌਜੂਦਾ ਕੌਂਸਲਰ ਦਾ ਪਤੀ ਨਾਜਾਇਜ਼ ਸ਼ਰਾਬ ਦੀਆਂ 10 ਪੇਟੀਆਂ ਸਣੇ ਕਾਬੂ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਡੇਰਾ ਸੱਚਖੰਡ ਬੱਲਾਂ ਹੋਏ ਨਤਮਸਤਕ