18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ - ਉੱਤਰਕਾਸ਼ੀ ਐਸ.ਪੀ. ਸਰਿਤਾ ਡੋਵਾਲ

ਚਮੋਲੀ (ਉੱਤਰਾਖੰਡ), 5 ਅਗਸਤ-ਬਦਰੀਨਾਥ ਰਾਸ਼ਟਰੀ ਰਾਜਮਾਰਗ (NH-58) 'ਤੇ ਪਾਗਲਨਾਲਾ ਅਤੇ ਭਾਨੇਰਪਾਣੀ ਨੇੜੇ ਮਲਬੇ...

ਅਜੀਤ ਡੈਸਕ 05-08-2025

ਚਮੋਲੀ (ਉੱਤਰਾਖੰਡ), 5 ਅਗਸਤ-ਬਦਰੀਨਾਥ ਰਾਸ਼ਟਰੀ ਰਾਜਮਾਰਗ (NH-58) 'ਤੇ ਪਾਗਲਨਾਲਾ ਅਤੇ ਭਾਨੇਰਪਾਣੀ ਨੇੜੇ ਮਲਬੇ ਕਾਰਨ ਸੜਕ ਬੰਦ ਹੋ ਗਈ ਹੈ। ਮਲਬਾ ਹਟਾਉਣ ਅਤੇ ਸੜਕ ਨੂੰ ਸੁਚਾਰੂ ਬਣਾਉਣ ਦਾ ਕੰਮ ਜਾਰੀ ਹੈ। ਚਮੋਲੀ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ ਉੱਤਰਕਾਸ਼ੀ ਵਿਚ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ।

ਉੱਤਰਕਾਸ਼ੀ ਦੀ ਐਸ.ਪੀ. ਸਰਿਤਾ ਡੋਵਾਲ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਸਥਾਨਕ ਪੁਲਿਸ, ਐਸ.ਡੀ.ਆਰ.ਐਫ., ਆਈ.ਟੀ.ਬੀ.ਪੀ. ਅਤੇ ਭਾਰਤੀ ਫੌਜ ਦੇ ਰਾਜਪੂਤ ਰਾਈਫਲਜ਼ ਦੇ ਜਵਾਨ ਮੌਕੇ 'ਤੇ ਮੌਜੂਦ ਹਨ ਕਿਉਂਕਿ ਰਸਤੇ ਵਿਚ ਇਕ ਹੋਰ ਜ਼ਮੀਨ ਖਿਸਕਣ ਦੀ ਘਟਨਾ ਹੈ। ਸਾਡੀਆਂ ਕੁਝ ਟੀਮਾਂ ਉਥੇ ਫਸੀਆਂ ਹੋਈਆਂ ਹਨ।
 

ਪਿਛਲੀ ਖ਼ਬਰ ਉੱਤਰਕਾਸ਼ੀ 'ਚ ਬੱਦਲ ਫਟਣ ਨਾਲ ਆਏ ਹੜ੍ਹ, ਪਿੰਡਾਂ 'ਚ ਮਚੀ ਤਬਾਹੀ ਅਗਲੀ ਖ਼ਬਰ ਐਸ.ਵਾਈ.ਐਲ. ਮੁੱਦੇ 'ਤੇ ਮੀਟਿੰਗ ਖਤਮ ਹੋਣ 'ਤੇ ਸੀ.ਐਮ. ਮਾਨ ਨੇ ਸਾਂਝੀ ਕੀਤੀ ਜਾਣਕਾਰੀ