10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਿਜਲੀ ਸਪਾਰਕ ਨਾਲ ਪਰਾਲੀ ਦੀਆਂ ਗੱਠਾਂ ਦੇ ਭਰੇ ਟਰਾਲੇ ਨੂੰ ਲੱਗੀ ਅੱਗ-ਵੱਡਾ ਹਾਦਸਾ ਹੋਣੋਂ ਟਲਿਆ

ਗਿੱਦੜਬਾਹਾ, 9 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਕੋਟਭਾਈ ਤੋਂ ਦੌਲਾ ਨੂੰ ਜਾਂਦੀ ਸੜਕ ’ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਪਰਾਲੀ ਦੀਆਂ ਗੱਠਾਂ ਦੇ ਭਰੇ ਟਰੈਕਟਰ-ਟਰਾਲੇ ਨੂੰ ਅੱਗ ਲੱਗ ਗਈ। ਦੇਖਦਿਆਂ ਹੀ ਟਰਾਲੇ ਵਿਚ ਭਰੀਆਂ ਗੱਠਾਂ ਸੜ ਕੇ ਸਵਾਹ ਹੋ ਗਈਆਂ।

ਟਰੈਕਟਰ-ਟਰਾਲੇ ਦਾ ਮਾਲਕ ਜਾਣਕਾਰੀ ਦਿੰਦਾ ਹੋਇਆ। ਤਸਵੀਰ: ਸ਼ਿਵਰਾਜ ਸਿੰਘ ਬਰਾੜ 10-11-2026
ਗਿੱਦੜਬਾਹਾ, 9 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਕੋਟਭਾਈ ਤੋਂ ਦੌਲਾ ਨੂੰ ਜਾਂਦੀ ਸੜਕ ’ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਪਰਾਲੀ ਦੀਆਂ ਗੱਠਾਂ ਦੇ ਭਰੇ ਟਰੈਕਟਰ-ਟਰਾਲੇ ਨੂੰ ਅੱਗ ਲੱਗ ਗਈ। ਦੇਖਦਿਆਂ ਹੀ ਟਰਾਲੇ ਵਿਚ ਭਰੀਆਂ ਗੱਠਾਂ ਸੜ ਕੇ ਸਵਾਹ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਕੁਲਦੀਪ ਸਿੰਘ ਨੇਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕੋਟਭਾਈ ਤੋਂ ਦੌਲਾ ਨੂੰ ਜਾਂਦੀ ਸੜਕ ’ਤੇ ਪਰਾਲੀ ਦੀਆਂ ਗੱਠਾਂ ਦਾ ਭਰਿਆ ਟਰਾਲਾ ਲੰਘ ਰਿਹਾ ਸੀ ਤਾਂ ਜਦੋਂ ਉਸ ਨੇ ਆਪਣੇ ਟਰੈਕਟਰ-ਟਰਾਲੇ ਨੂੰ ਸੜਕ ਦੇ ਕਿਨਾਰੇ ’ਤੇ ਖੜੇ ਦਰੱਖ਼ਤਾਂ ਤੋਂ ਪਾਸੇ ਵੱਟ ਕੇ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਕੋਲੋਂ ਹੀ ਬਿਜਲੀ ਦੀਆਂ ਨੀਵੀਆਂ ਤਾਰਾਂ ਵਿਚੋਂ ਸਪਾਰਕ ਹੋਣ ਕਰਕੇ ਗੱਠਾਂ ਨੂੰ ਅੱਗ ਲੱਗ ਗਈ। ਤੁਰੰਤ ਪਿੰਡ ਵਾਸੀ ਵੱਡੀ ਗਿਣਤੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਆਪਣੇ ਟਰੈਕਟਰਾਂ ਨਾਲ ਕੋਲ ਖੜੇ ਝੋਨੇ ਨੂੂੰ ਬਚਾਉਣ ਵਿਚ ਜੁਟ ਗਏ ਅਤੇ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਲਈ ਕੋਸ਼ਿਸ਼ਾਂ ਕਰਨ ਲੱਗੇ। ਗਿੱਦੜਬਾਹਾ ਤੋਂ ਦੋ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਪਹੁੰਚ ਗਈਆਂ। ਕੋਟਭਾਈ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਲੰਮਾ ਸਮਾਂ ਜੱਦੋ-ਜ਼ਹਿਦ ਕਰਨ ਉਪਰੰਤ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਕੋਲ ਖੜ੍ਹੇ ਝੋਨੇ ਦਾ ਨੁਕਸਾਨ ਹੋਣੋਂ ਵੀ ਬਚ ਗਿਆ। ਟਰੈਕਟਰ-ਟਰਾਲਾ ਚਾਲਕ ਗੱਗੀ ਫ਼ੌਜੀ ਦਾ ਕਹਿਣਾ ਸੀ ਕਿ ਅੱਗ ਬਿਜਲੀ ਦੀਆਂ ਤਾਰਾਂ ਦੀ ਸਪਾਰਕ ਕਾਰਨ ਲੱਗੀ ਹੈ। ਟਰਾਲੇ ਵਿਚ ਭਰੀਆਂ ਸਾਰੀਆਂ ਹੀ ਗੱਠਾਂ ਸੜ ਗਈਆਂ ਹਨ ਅਤੇ ਟਰੈਕਟਰ ਨੂੰ ਅੱਗ ਲੱਗ ਤੋਂ ਬਚਾਅ ਹੋ ਗਿਆ ਹੈ । ਕਿਸਾਨ ਆਗੂ ਨੇਤਾ ਮਾਨ ਤੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਬਿਜਲੀ ਵਿਭਾਗ ਦੀ ਅਣਦੇਖੀ ਕਾਰਨ ਅਕਸਰ ਹੀ ਅਜਿਹੇ ਹਾਦਸੇ ਵਾਪਰ ਰਹੇ ਹਨ ਅਤੇ ਬਿਜਲੀ ਦੀਆਂ ਤਾਰਾਂ ਨੂੰ ਦਰੁਸਤ ਕਰਨ ਲਈ ਵਿਭਾਗ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਕੋਈ ਵੀ ਅਜਿਹੀ ਬਿਜਲੀ ਦੀ ਲਾਈਨ ਨਹੀਂ, ਜਿਸ ਦੀਆਂ ਤਾਰਾਂ ਢਿੱਲੀਆਂ ਨਾ ਹੋਣ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਢਿੱਲੀਆਂ ਤਾਰਾਂ ਵੱਲ ਜ਼ਰੂਰ ਧਿਆਨ ਦੇਣ, ਤਾਂ ਜੋ ਵਾਪਰ ਰਹੇ ਹਾਦਸਿਆਂ ਨੂੰ ਠੱਲ੍ਹ ਪੈ ਸਕੇ।
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਆਤਿਸ਼ਬਾਜ਼ੀ ਡਿਗਣ ਕਾਰਨ ਬਰੀਜਾ ਕਾਰ ਸੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।