27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਡੇਰਾ ਪੰਡਵਾ ਵਿਖੇ ਪ੍ਰਕਾਸ਼ ਦਿਹਾਡ਼ਾ ਮਨਾਇਆ

ਫਗਵਾਡ਼ਾ, 26 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਡੇਰਾ ਸੰਤ ਬਾਬਾ ਹੰਸ ਰਾਜ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਪੰਡਵਾ ਵਿਖੇ ਸਤਿਗੁਰੂ ਨਾਮਦੇਵ ਦੀ ਦਾ ਪ੍ਰਕਾਸ਼ ਦਿਹਾਡ਼ਾ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਮਹਿੰਦਰਪਾਲ ਪੰਡਵੇ ਵਾਲਿਆਂ ਜੀ ਦੀ ਦੇਖ ਰੇਖ ਹੇਠ ਸ਼ਰਧਾ ਪੂਰਵਕ ਸਮਾਪਤ ਹੋਏ। ਪਹਿਲੇ ਦਿਨ ਸ਼੍ਰੀ ਆਖੰਡ ਪਾਠ ਸਾਹਿਬ ਦੀ ਲਡ਼ੀ ਆਰੰਭ ਕੀਤੀ ਗਈ ।

ਡੇਰਾ ਪੰਡਵਾ ਵਿਖੇ ਸਮਾਗਮ ਦੌਰਾਨ ਸੰਤ ਜਸਵਿੰਦਰਪਾਲ ਪੰਡਵਾ ਵਾਲੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋਡ਼ਦੇ ਹੋਏ। ਤਸਵੀਰ : ਵਾਲੀਆ 27-11-2026
ਫਗਵਾਡ਼ਾ, 26 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਡੇਰਾ ਸੰਤ ਬਾਬਾ ਹੰਸ ਰਾਜ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਪੰਡਵਾ ਵਿਖੇ ਸਤਿਗੁਰੂ ਨਾਮਦੇਵ ਦੀ ਦਾ ਪ੍ਰਕਾਸ਼ ਦਿਹਾਡ਼ਾ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਮਹਿੰਦਰਪਾਲ ਪੰਡਵੇ ਵਾਲਿਆਂ ਜੀ ਦੀ ਦੇਖ ਰੇਖ ਹੇਠ ਸ਼ਰਧਾ ਪੂਰਵਕ ਸਮਾਪਤ ਹੋਏ। ਪਹਿਲੇ ਦਿਨ ਸ਼੍ਰੀ ਆਖੰਡ ਪਾਠ ਸਾਹਿਬ ਦੀ ਲਡ਼ੀ ਆਰੰਭ ਕੀਤੀ ਗਈ । ਸਮਾਗਮ ਦੇ ਦੂਸਰੇ ਦਿਨ ਰਾਤ ਵੇਲੇ ਧਾਰਮਿਕ ਦੀਵਾਨ ਸਜਾਏ ਗਏ ਜਿਸ ’ਚ ਪੰਥ ਪ੍ਰਸਿੱਧ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ । ਸਮਾਗਮ ਦੇ ਆਖ਼ਰੀ ਤੇ ਤੀਸਰੇ ਦਿਨ ਆਰੰਭ ਕੀਤੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਖੁੱਲ੍ਹੇ ਪੰਡਾਲ ’ਚ ਧਾਰਮਿਕ ਦੀਵਾਨ ਸਜੇ ਜਿਸ ’ਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਤੇ ਅਨੇਕਾਂ ਸੰਪਰਦਾਵਾਂ ਦੇ ਪੂਜਨੀਏ ਸੰਤਾ ਮਹਾਪੁਰਸ਼ਾਂ ਨੇ ਆਪਣੇ ਅਨਮੋਲ ਵਚਨਾਂ ਤੇ ਕੀਰਤਨ ਸਰਵਣ ਕਰਵਾ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋਡ਼ਿਆ। ਇਸ ਮੌਕੇ ਡੇਰੇ ਦੇ ਗੱਦੀ ਨਸ਼ੀਨ ਸੰਤ ਮਹਿੰਦਰਪਾਲ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਤੇ ਸੰਤ ਜਸਵਿੰਦਰਪਾਲ ਪੰਡਵਾ ਵਾਲਿਆਂ ਨੇ ਵੀ ਆਪਣੇ ਪ੍ਰਵਚਨ ਸੰਗਤਾਂ ਦੇ ਸਨਮੁੱਖ ਕੀਤੇ। ਇਸ ਮੌਕੇ ਸੰਤ ਬੀਬੀ ਬਿਮਲਾ ਰਾਣੀ, ਸੰਤ ਜਸਵਿੰਦਰਪਾਲ, ਸੰਤ ਮੋਹਣ ਪਾਲ, ਸੰਤ ਮੋਤੀ ਰਾਮ ਅਠੌਲੀ, ਸੰਤ ਕਪੂਰ ਦਾਸ ਅਵਾਦਾਨ, ਸੈਕਟਰੀ ਬਾਲ ਕ੍ਰਿਸ਼ਨ, ਮਾਸਟਰ ਗੁਰਨਾਮ ਚੰਦ, ਪ੍ਰਗਟ ਸਿੰਘ, ਸੋਮ ਰਾਜ, ਪ੍ਰਿੰਸੀਪਲ ਪਰਮਜੀਤ ਕੌਰ, ਤਿਲਕ ਰਾਜ, ਤਰਸੇਮ ਲਾਲ ਆਦਿ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨਾਂ ਵਲੋਂ ਸ਼ੂਗਰ ਮਿੱਲ ਦੇ ਬਾਹਰ ਧਰਨਾ ਅਗਲੀ ਖ਼ਬਰ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯਾਤਰਾ ਦਾ ਫਗਵਾਡ਼ਾ ਵਿਖੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।