25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਮੁਸ਼ਕਵੇਦ ਸਕੂਲ ਵਿਖੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ

ਕਪੂਰਥਲਾ, 24 ਨਵੰਬਰ (ਸਡਾਨਾ)-ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿਚ ਗੁਣਾਤਮਿਕ ਸਿੱਖਿਆ ਨੂੰ ਮੁੱਖ ਰੱਖਦੇ ਹੋਏ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਸੇ ਤਹਿਤ ਕਪੂਰਥਲਾ 2 ਬਲਾਕ ਦੇ ਬੱਚਿਆਂ ਦੇ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਮੁਸ਼ਕਵੇਦ ਵਿਖੇ ਹੋਏ।

ਬੱਚਿਆਂ ਨੂੰ ਸਨਮਾਨਿਤ ਕਰਨ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੰਜੀਵ ਹਾਂਡਾ, ਗੁਰਮੁਖ ਸਿੰਘ, ਪੰਕਜ ਧੀਰ ਤੇ ਹੋਰ। ਤਸਵੀਰ : ਤਿਲਕਰਾਜ 25-11-2026
ਕਪੂਰਥਲਾ, 24 ਨਵੰਬਰ (ਸਡਾਨਾ)-ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿਚ ਗੁਣਾਤਮਿਕ ਸਿੱਖਿਆ ਨੂੰ ਮੁੱਖ ਰੱਖਦੇ ਹੋਏ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਸੇ ਤਹਿਤ ਕਪੂਰਥਲਾ 2 ਬਲਾਕ ਦੇ ਬੱਚਿਆਂ ਦੇ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਮੁਸ਼ਕਵੇਦ ਵਿਖੇ ਹੋਏ। ਬਲਾਕ ਸਿੱਖਿਆ ਅਫ਼ਸਰ ਸੰਜੀਵ ਹਾਂਡਾ ਦੀ ਅਗਵਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਦੇ ਸੁੰਦਰ ਲਿਖਾਈ, ਕਹਾਣੀ ਸੁਣਾਉਣ, ਚਿੱਤਰਕਲਾ, ਲੋਕ ਗੀਤ, ਭਾਸ਼ਣ, ਪਹਾਡ਼ੇ ਆਦਿ ਦੇ ਮੁਕਾਬਲੇ ਸ਼ਾਮਲ ਸਨ। ਇਸ ਵਿਚ ਬਲਾਕ ਦੇ 7 ਸੈਂਟਰਾਂ ਦੇ ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਸੈਂਟਰ ਹੈੱਡ ਟੀਚਰ ਹਰਪ੍ਰੀਤ ਸਿੰਘ, ਹੈੱਡ ਟੀਚਰ ਸਟੇਟ ਐਵਾਰਡੀ ਗੁਰਮੁਖ ਸਿੰਘ, ਪਵਨ ਕੁਮਾਰ, ਹੈੱਡ ਟੀਚਰ ਨਿੰਮੀ ਰਾਣੀ, ਹੈੱਡ ਟੀਚਰ ਅਨਿਲ ਸ਼ਰਮਾ, ਹੈੱਡ ਟੀਚਰ ਪੰਕਜ ਧੀਰ, ਹੈੱਡ ਟੀਚਰ ਗੁਰਜੀਤ ਕੌਰ, ਭਾਗ ਸਿੰਘ, ਪਰਮਜੀਤ ਕੌਰ, ਜੀਵਨ ਪ੍ਰਕਾਸ਼, ਸੁਖਜੀਤ ਸਿੰਘ, ਅਲਕਾ, ਸਾਰਿਕਾ, ਜਗਦੀਸ਼ ਕੁਮਾਰ ਅਤੇ ਰਜਿੰਦਰ ਸਿੰਘ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। ਮੁਕਾਬਲਿਆਂ ਦੌਰਾਨ ਸੈਂਟਰ ਹੈੱਡ ਟੀਚਰ ਬਲਬੀਰ ਸਿੰਘ, ਬਲਵਿੰਦਰ ਕੁਮਾਰ, ਪ੍ਰਵੀਨ ਕੁਮਾਰ, ਜਸਵਿੰਦਰ ਕੁਮਾਰ ਵੀ ਸ਼ਾਮਲ ਸਨ। ਇਸ ਮੌਕੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਵਿਚ ਅਮਨਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਮਨਸੂਰਵਾਲ ਦਿਹਾਤੀ ਨੇ ਪਹਿਲਾ, ਪਰਮਜੀਤ ਕੌਰ ਪ੍ਰਾਇਮਰੀ ਸਕੂਲ ਮੁਸ਼ਕਵੇਦ ਨੇ ਦੂਸਰਾ ਤੇ ਸੁਖਮੀਤ ਸਿੰਘ ਮਨਸੂਰਵਾਲ ਦੋਨਾ ਨੇ ਤੀਸਰਾ ਸਥਾਨ ਹਾਸਲ ਕੀਤਾ। ਬੱਚਿਆਂ ਦੇ ਮੁਕਾਬਲਿਆਂ ਵਿਚ ਮੁਸ਼ਕਵੇਦ ਦੀ ਟੀਮ ਜੇਤੂ ਰਹੀ। ਪਹਾਡ਼ਿਆਂ ਦੇ ਮੁਕਾਬਲੇ ਵਿਚ ਕਰਨਵੀਰ ਮੈਨਵਾਂ ਸਕੂਲ ਪਹਿਲੇ ਤੇ ਮਨਰਾਜ ਧਾਲੀਵਾਲ ਬੇਟ ਦੂਸਰੇ ਸਥਾਨ ’ਤੇ ਰਿਹਾ। ਕਵਿਤਾ ਗਾਇਣ ਵਿਚ ਹਰਮਨਪ੍ਰੀਤ ਕੌਰ ਢੱਪਈ ਨੇ ਪਹਿਲਾ ਸਥਾਨ ਹਾਸਲ ਕੀਤਾ। ਬਾਲ ਗੀਤ ਮੁਕਾਬਲੇ ਵਿਚ ਜੇਨਬ ਮੁਸ਼ਕਵੇਦ ਨੇ ਪਹਿਲਾ ਸਥਾਨ ਲਿਆ ਤੇ ਅਕੀਰਾ ਨੂਰਪੁਰ ਲੁਬਾਣਾ ਤੇ ਮੁਸਕਾਨ ਢੱਪਈ ਕ੍ਰਮਵਾਰ ਦੂਸਰੇ ਤੇ ਤੀਸਰੇ ਸਥਾਨ ’ਤੇ ਰਹੀਆਂ। ਸੁੰਦਰ ਲਿਖਾਈ ਵਿਚ ਮਨੀਸ਼ਾ ਪਹਿਲੇ ਤੇ ਖੁਸ਼ਪ੍ਰੀਤ ਕੌਰ ਮਨਸੂਰਵਾਲ ਦੋਨਾ ਦੂਸਰੇ ਸਥਾਨ ’ਤੇ ਰਹੀ। ਲੋਕ ਗੀਤ ਮੁਕਾਬਲੇ ਵਿਚ ਤਰਨਪ੍ਰੀਤ ਮੁਸ਼ਕਵੇਦ ਨੇ ਪਹਿਲਾ, ਖੁਸ਼ਪ੍ਰੀਤ ਡੇਰਾ ਜੱਗੂ ਸ਼ਾਹ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੰਜੀਵ ਹਾਂਡਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਲਈ ਨੈਸ਼ਨਲ ਐਵਾਰਡੀ ਸੇਵਾ ਮੁਕਤ ਸੀ.ਐਚ.ਟੀ. ਸਤਨਾਮ ਸਿੰਘ ਲੱਖਣ ਕਲਾਂ ਨੇ ਬੱਚਿਆਂ ਲਈ ਨਗਦ ਇਨਾਮ ਭੇਜੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਜ ਸਿੰਘ, ਤਜਿੰਦਰ ਸਿੰਘ, ਪੂਜਾ ਤਲੂਜਾ, ਸੁਨੀਤਾ ਰਾਣੀ, ਅਮਨਦੀਪ ਸਿੰਘ, ਰਜਿੰਦਰ ਸਿੰਘ, ਦਵਿੰਦਰ ਕੌਰ, ਸਰਬਜੀਤ ਕੌਰ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਖਹਿਰਾ ਨੂੰ ਪੰਜਾਬ ਪ੍ਰਦੇਸ਼ ਚੋਣ ਕਮੇਟੀ ਦੇ ਮੈਂਬਰ ਨਿਯੁਕਤ ਕਰਨ ’ਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ-ਕਾਂਗਰਸੀ ਆਗੂ ਅਗਲੀ ਖ਼ਬਰ ਬਾਬਾ ਲੱਖਾਂ ਦਾਤੇ ਦੇ ਮੇਲੇ ’ਤੇ ਕੇ.ਐਸ. ਮੱਖਣ ਨੇ ਲਾਈਆਂ ਰੌਣਕਾਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਘੁੰਮਣ ਨੇ ਮੁੱਖ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।