08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਜਥੇ: ਕਲਿਆਣ ਤੇ ਟੁਰਨਾ ਵਲੋਂ ਧਾਰਮਿਕ ਗੀਤ ‘ਧੰਨ ਧੰਨ ਬਾਬਾ ਸੁਖਚੈਨ ਦਾਸ’ ਦਾ ਪੋਸਟਰ ਰਿਲੀਜ਼

ਸ਼ਾਹਕੋਟ, 7 ਨਵੰਬਰ (ਦਲਜੀਤ ਸਿੰਘ ਸਚਦੇਵਾ)- ਪਿੰਡ ਬਾਜਵਾ ਕਲਾਂ (ਸ਼ਾਹਕੋਟ) ਦੇ ਗੁਰਦੁਆਰਾ ਸਾਹਿਬ ਧੰਨ-ਧੰਨ ਬਾਬਾ ਸੁਖਚੈਨ ਦਾਸ ਵਿਖੇ ਬੱਬੂ ਗੇਹਲਣ ਵਲੋਂ ਲਿਖੇ ਧਾਰਮਿਕ ਗੀਤ ‘ਧੰਨ ਧੰਨ ਬਾਬਾ ਸੁਖਚੈਨ ਦਾਸ ਜੀ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਨੂੰ ਗਾਇਕ ਰਣਜੀਤ ਤੇਜੀ ਨੇ ਗਾਇਆ ਹੈ।

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਦੇ ਵਿਦਿਆਰਥੀਆਂ ਨਾਲ ਐਮ.ਡੀ. ਸਤੀਸ਼ ਕੁਮਾਰ, ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ। ਤਸਵੀਰ–ਕੁੰਦਰਾ 08-11-2026
ਸ਼ਾਹਕੋਟ, 7 ਨਵੰਬਰ (ਦਲਜੀਤ ਸਿੰਘ ਸਚਦੇਵਾ)- ਪਿੰਡ ਬਾਜਵਾ ਕਲਾਂ (ਸ਼ਾਹਕੋਟ) ਦੇ ਗੁਰਦੁਆਰਾ ਸਾਹਿਬ ਧੰਨ-ਧੰਨ ਬਾਬਾ ਸੁਖਚੈਨ ਦਾਸ ਵਿਖੇ ਬੱਬੂ ਗੇਹਲਣ ਵਲੋਂ ਲਿਖੇ ਧਾਰਮਿਕ ਗੀਤ ‘ਧੰਨ ਧੰਨ ਬਾਬਾ ਸੁਖਚੈਨ ਦਾਸ ਜੀ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਨੂੰ ਗਾਇਕ ਰਣਜੀਤ ਤੇਜੀ ਨੇ ਗਾਇਆ ਹੈ। ਪੋਸਟਰ ਰਿਲੀਜ਼ ਕਰਨ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ, ਬਾਬਾ ਫ਼ਰੀਦ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਟੁਰਨਾ ਅਤੇ ਸਲਵਿੰਦਰ ਸਿੰਘ ਟੁਰਨਾ ਕਾਰੋਬਾਰੀ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਇਸ ਮੌਕੇ ਰਵਿੰਦਰਪਾਲ ਸਿੰਘ ਬਿੰਦੂ ਸੇਵਾ ਮੁਕਤ ਕਾਨੂੰਗੋ, ਬਲਕਾਰ ਸਿੰਘ ਨੰਬਰਦਾਰ ਫਾਜਲਵਾਲ, ਜਸਵੰਤ ਸਿੰਘ ਇੰਚਾਰਜ ਗੁਰਦੁਆਰਾ ਸਾਹਿਬ, ਹਰਜਿੰਦਰ ਸਿੰਘ ਬੱਬੂ ਯੂ.ਐੱਸ.ਏ, ਸੰਤੋਖ ਸਿੰਘ, ਬੀਬੀ ਕਿਰਨਦੀਪ ਕੌਰ ਸਹਾਇਕ ਇੰਚਾਰਜ, ਮੰਗਲ ਸਿੰਘ ਸੇਵਾਦਾਰ, ਸ਼ਮਿੰਦਰ ਸਿੰਘ, ਹਰਮਨਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁੱਚੀ ਪਿੰਡ ਰੇਲਵੇ ਸਟੇਸ਼ਨ ’ਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦਾ ਬੁਰਾ ਹਾਲ, ਗੰਦਗੀ ਨੇ ਵਧਾਈਆਂ ਮੁਸਾਫ਼ਰਾਂ ਦੀਆਂ ਮੁ... ਅਗਲੀ ਖ਼ਬਰ ਕਿਸਾਨ ਵਲੋਂ ਖੇਤਾਂ ’ਚ ਪਰਾਲੀ ਨੂੰ ਲਗਾਈ ਅੱਗ –ਐਸ.ਡੀ.ਐੱਮ. ਤੇ ਡੀ.ਐੱਸ.ਪੀ. ਨੇ ਖੁਦ ਜਾ ਕੇ ਬੁਝਾਈ ਅੱਗ ਲਗਾਉਣ ਵਾਲੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।