08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸ੍ਰੀ ਹਨੂੰਮਤ ਇੰਸਟੀਚਿਊਟ ਵਿਖੇ ਮਨਾਇਆ ਦੀਵਾਲੀ ਫੈਸਟ-2026

ਗੁਰਾਇਆ, 7 ਨਵੰਬਰ (ਬਲਵਿੰਦਰ ਸਿੰਘ)-ਸ੍ਰੀ ਹਨੂੰਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਸ਼ਿਮਟ) ਵਿਖੇ ਦੀਵਾਲੀ ਦਾ ਤਿਉਹਾਰ ‘ਦੀਵਾਲੀ ਫੈਸਟ-2026’ ਮਨਾਇਆ। ਸੰਸਥਾ ਦੇ ਅਕਾਦਮਿਕ ਗਰਾਊਂਡ ਵਿਖੇ ਆਯੋਜਿਤ ਇਸ ਸਮਾਗਮ ਵਿਚ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਰੌਸ਼ਨੀਆਂ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ ਉਤਸ਼ਾਹ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਨਾਈ ਦਿਵਾਲੀ 08-11-2026
ਗੁਰਾਇਆ, 7 ਨਵੰਬਰ (ਬਲਵਿੰਦਰ ਸਿੰਘ)-ਸ੍ਰੀ ਹਨੂੰਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਸ਼ਿਮਟ) ਵਿਖੇ ਦੀਵਾਲੀ ਦਾ ਤਿਉਹਾਰ ‘ਦੀਵਾਲੀ ਫੈਸਟ-2026’ ਮਨਾਇਆ। ਸੰਸਥਾ ਦੇ ਅਕਾਦਮਿਕ ਗਰਾਊਂਡ ਵਿਖੇ ਆਯੋਜਿਤ ਇਸ ਸਮਾਗਮ ਵਿਚ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਰੌਸ਼ਨੀਆਂ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਕੈਂਪਸ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਰਵਾਇਤੀ ਸਜਾਵਟ ਨਾਲ ਖ਼ੂਬਸੂਰਤ ਢੰਗ ਨਾਲ ਸਜਾਇਆ, ਜਿਸ ਨਾਲ ਸਮੁੱਚੇ ਮਾਹੌਲ ਵਿੱਚ ਤਿਉਹਾਰੀ ਰੌਣਕ ਦੇਖਣ ਨੂੰ ਮਿਲੀ। ਸਮਾਗਮ ਦੌਰਾਨ ਵੱਖ-ਵੱਖ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਡੀ. ਜੇ. ਸੈਸ਼ਨ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਵਿਦਿਆਰਥੀਆਂ ਨੇ ਸੰਗੀਤ ਦੀਆਂ ਧੁਨਾਂ ’ਤੇ ਖ਼ੂਬ ਅਨੰਦ ਮਾਣਿਆ ਅਤੇ ਪੂਰੇ ਉਤਸ਼ਾਹ ਨਾਲ ਤਿਉਹਾਰ ਦਾ ਜਸ਼ਨ ਮਨਾਇਆ। ਪ੍ਰਿੰਸੀਪਲ ਪ੍ਰੋ. (ਡਾ.) ਪਲਵਿੰਦਰ ਕੁਮਾਰ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਪੱਤਰਕਾਰ ਭਾਈਚਾਰੇ ਨਾਲ ਰੂਬਰੂ ਹੋਏ ਰਮਨਦੀਪ ਕੌਰ ਸ਼ੇਰੋਂ ਅਵਤਾਰ ਸਿੰਘ ਬਿੱਲਾ ਸ਼ੇਰੋਂ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਈਕੋ ਕਲੱਬ ਅਤੇ ਐੱਨ.ਐੱਸ.ਐੱਸ. ਵਲੋਂ ਗ੍ਰੀਨ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।