ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਹਰੀਕੇ ਪੱਤਣ, 7 ਨਵੰਬਰ (ਸੰਜੀਵ ਕੁੰਦਰਾ)– ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਦੇ ਵਿਦਿਆਰਥੀਆਂ ਦਆਰਾ ਦਿੱਲੀ ਦੀ ਕੁਇਜ਼ ਓਲੰਪੀਅਡ ਕਾਨਕੁਏਸਟ ਸੰਸਥਾ ਵਲੋਂ ਕਰਵਾਏ ਗਏ ਅਕਾਦਮਕ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਸੈਮੀਫ਼ਾਈਨਲ ਰਾਉਂਡ ਕੁਆਲੀਫ਼ਾਈ ਕਰਕੇ ਫਾਇਨਲ ਰਾਉਂਡ ਵਿਚ ਆਪਣੀ ਜਗ੍ਹਾ ਬਣਾਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਵਿਚ ਕੁੱਲ 40 ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ ਜਿਨਾਂ ਵਿਚੋਂ ਕੁੱਲ 9 ਵਿਦਿਆਰਥੀਆਂ ਨੇ ਆਲ ਇੰਡੀਆ ਮੈਰਿਟ ਸੂਚੀ ਵਿਚ ਆਪਣੀ ਜਗ੍ਹਾ ਬਣਾਈ ਅਤੇ ਬਾਕੀ 21 ਵਿਦਿਆਰਥੀਆਂ ਦੁਆਰਾ ਫਾਈਨਲ ਰਾਉਂਡ ਵਿੱਚ ਥਾਂ ਬਣਾਈ।
ਅਜੀਤ ਡੈਸਕ
08-11-2026