ਰਾਜਬੀਰ ਸਿੰਘ ਬਣੇ ਪਿੰਡ ਫੋਲੜੀਵਾਲ ਦੇ ਨੰਬਰਦਾਰ
ਜਲੰਧਰ, 5 ਨਵੰਬਰ (ਸਟਾਫ ਰਿਪੋਰਟਰ)-ਜ਼ਿਲ੍ਹੇ ਦੀ ਤਹਿਸੀਲ ਜਲੰਧਰ-1 ਅਧੀਨ ਪੈਂਦੇ ਪਿੰਡ ਫੋਲੜੀਵਾਲ ਵਿਖੇ ਨੰਬਰਦਾਰ ਦੀ ਨਿਯੁਕਤੀ ਸਬੰਧੀ ਚੱਲ ਰਹੀ ਪ੍ਰਕਿਰਿਆ ਤਹਿਤ ਜ਼ਿਲ੍ਹਾ ਕੁਲੈਕਟਰ ਜਲੰਧਰ ਵਲੋਂ ਰਾਜਵੀਰ ਸਿੰਘ ਪੁੱਤਰ ਜਗਦੇਵ ਸਿੰਘ ਨੂੰ ਨਵਾਂ ਨੰਬਰਦਾਰ ਨਿਯੁਕਤ ਕਰਨ ਦੀ ਮੰਨਜ਼ੂਰੀ ਦਿੱਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਪਿਛਲੇ ਦਿਨੀਂ ਹੁਕਮ ਜਾਰੀ ਕੀਤੇ ਗਏ ਸਨ ।
ਪਿੰਡ ਫੋਲੜੀਵਾਲ ਦੇ ਨੰਬਰਦਾਰ ਬਣਨ ’ਤੇ ਰਾਜਵੀਰ ਸਿੰਘ ਨੂੰ ਵਧਾਈ ਦਿੰਦੇ ਹੋਏ ਪਿੰਡ ਵਾਸੀ। ਅਜੀਤ ਤਸਵੀਰ
06-11-2026