01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਹੌਲਦਾਰ ਪਰਸਨ ਸਿੰਘ ਦਾ ਭੁਲੱਥ ਸਰਕੀ ਰਾਜਪੁਰ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਫ਼ੌਜ ਦੇ ਜਵਾਨਾਂ ਵਲੋਂ ਦਿੱਤੀ ਗਈ ਸਲਾਮੀ

ਭੁਲੱਥ, 31 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਸਰਕੀ ਰਾਜਪੁਰ ਦੇ ਸ਼ਮਸ਼ਾਨ ਘਾਟ ਵਿਖੇ ਭਾਰਤੀ ਫ਼ੌਜ (ਆਰਮੀ) ਚੋਂ ਸੇਵਾ ਮੁਕਤ ਹੌਲਦਾਰ ਪਰਸਨ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ। ਜ਼ਿਕਰਯੋਗ ਹੈ ਕਿ ਹੌਲਦਾਰ ਪਰਸਨ ਸਿੰਘ ਭੋਗਪੁਰ ਰੋਡ ਭੁਲੱਥ ਦਾ ਦੋ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਰਾਜਪੁਰ ਭੁਲੱਥ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।

ਅਜੀਤ ਡੈਸਕ 01-11-2026
ਭੁਲੱਥ, 31 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਸਰਕੀ ਰਾਜਪੁਰ ਦੇ ਸ਼ਮਸ਼ਾਨ ਘਾਟ ਵਿਖੇ ਭਾਰਤੀ ਫ਼ੌਜ (ਆਰਮੀ) ਚੋਂ ਸੇਵਾ ਮੁਕਤ ਹੌਲਦਾਰ ਪਰਸਨ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ। ਜ਼ਿਕਰਯੋਗ ਹੈ ਕਿ ਹੌਲਦਾਰ ਪਰਸਨ ਸਿੰਘ ਭੋਗਪੁਰ ਰੋਡ ਭੁਲੱਥ ਦਾ ਦੋ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਰਾਜਪੁਰ ਭੁਲੱਥ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਫ਼ੌਜ ਦੇ ਜਵਾਨਾਂ ਵੱਲੋਂ ਸਲਾਮੀ ਭੇਟ ਕਰਦਿਆਂ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਮ੍ਰਿਤਕ ਦੇਹ ਨੂੰ ਅਗਨੀ ਭੇਟ ਉਨ੍ਹਾਂ ਦੇ ਸਪੁੱਤਰ ਬਾਵਾ ਸਿੰਘ, ਕੈਪਟਨ ਮਹਿੰਦਰ ਸਿੰਘ ਤੇ ਰਣਜੀਤ ਸਿੰਘ ਵੱਲੋਂ ਅਦਾ ਕੀਤੀ ਗਈ। ਸਸਕਾਰ ਮੌਕੇ ਕੈਪਟਨ ਬਲਵੀਰ ਸਿੰਘ, ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਕਾਂਗਰਸ ਆਗੂ ਅਜੀਤ ਸਿੰਘ ਘੁੰਮਣ, ਕੌਂਸਲਰ ਰਮਨ ਕੁਮਾਰ ਬੱਬਰ, ਆਪ ਆਗੂ ਪੀਏ ਤਜਿੰਦਰ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਅਬਦੇਸ਼ ਯਾਦਵ, ਅਸ਼ੋਕ ਕੁਮਾਰ, ਬਿੱਲਾ, ਟੈਂਪੂ ਯੂਨੀਅਨ ਦੇ ਪ੍ਰਧਾਨ ਬਿੱਲਾ ਕਪੂਰਥਲਾ, ਅਸ਼ੋਕ ਕੁਮਾਰ ਰਾਜਪੁਰ, ਰਣਜੀਤ ਸਿੰਘ ਰਾਣਾ ਭੁਲੱਥ, ਅਮਰਜੀਤ ਬੱਬੀ ਤੇ ਹੋਰ ਬਹੁਤ ਸਾਰੇ ਮੋਹਤਵਾਰ ਵਿਅਕਤੀ ਹਾਜ਼ਰ ਸਨ ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਸੰਗੋਜਲਾ ਦੀ ਆਧੁਨਿਕ ਮੈਥ ਅਤੇ ਸਾਇੰਸ ਲੈਬ ਦਾ ਉਦਘਾਟਨ ਚੰਗੀਆਂ ਸੰਸਥਾਵਾਂ ਸਮਾਜ ਸੇਵਾ ਨੂੰ ਸਮਰਪਿਤ-... ਅਗਲੀ ਖ਼ਬਰ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵਲੋਂ 23ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ 15 ਤੋਂ-ਕੋਹਲੀ, ਵਿਰਕ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।