ਨਗਰ ਕੌਂਸਲ ਦੇ ਈ.ਓ. ਨੇ ਖ਼ੁਦ ਜਾ ਕੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਪਹਿਲ
ਸੁਲਤਾਨਪੁਰ ਲੋਧੀ, 30 ਅਕਤੂਬਰ (ਨਰੇਸ਼ ਹੈਪੀ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਅਤੇ ਮੁੱਖ ਸਡ਼ਕਾਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਵਿਰੁੱਧ ਨਗਰ ਕੌਂਸਲ ਨੇ ਸਖ਼ਤ ਰੁੱਖ ਆਪਣਾ ਲਿਆ ਹੈ। ਦੀਵਾਲੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕਮਲਜੀਤ ਸਿੰਘ ਨੇ ਆਪਣੀ ਟੀਮ ਨਾਲ ਖ਼ੁਦ ਬਾਜ਼ਾਰਾਂ ਵਿਚ ਜਾ ਕੇ ਲੋਕਾਂ ਨੂੰ ਦੁਕਾਨਾਂ ਦੇ ਬਾਹਰ ਸਡ਼ਕਾਂ ਅਤੇ ਨਗਰ ਕੌਂਸਲ ਦੀਆਂ ਜਗ੍ਹਾ ਤੇ ਸਾਮਾਨ ਰੱਖਣ ਤੋਂ ਮਨਾ ਕੀਤਾ ਅਤੇ ਤਿੰਨ ਦਿਨ ਦਾ ਅਲਟੀਮੇਟਮ ਵੀ ਦਿੱਤਾ।
ਪ
ਪੁਰਾਣਾ ਸਿਵਲ ਹਸਪਤਾਲ ਰੋਡ ਸੁਲਤਾਨਪੁਰ ਲੋਧੀ ਵਿਖੇ ਨਾਜਾਇਜ਼ ਕਬਜ਼ੇ ਹਟਾਉਣ ਲਈ ਦੁਕਾਨਦਾਰਾਂ ਨੂੰ ਸਮਝਾਉਂਦੇ ਹੋਏ ਕਾਰਜ ਸਾਧਕ ਅਫ਼ਸਰ ਕਮਲਜੀਤ ਸਿੰਘ ਅਤੇ ਨਗਰ ਕੌਂਸਲ ਦਾ ਸਟਾਫ਼। ਤਸਵੀਰ : ਲਾਡੀ ਸਟੂਡੀਓ
31-10-2026
ਸੁਲਤਾਨਪੁਰ ਲੋਧੀ, 30 ਅਕਤੂਬਰ (ਨਰੇਸ਼ ਹੈਪੀ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਅਤੇ ਮੁੱਖ ਸਡ਼ਕਾਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਵਿਰੁੱਧ ਨਗਰ ਕੌਂਸਲ ਨੇ ਸਖ਼ਤ ਰੁੱਖ ਆਪਣਾ ਲਿਆ ਹੈ। ਦੀਵਾਲੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕਮਲਜੀਤ ਸਿੰਘ ਨੇ ਆਪਣੀ ਟੀਮ ਨਾਲ ਖ਼ੁਦ ਬਾਜ਼ਾਰਾਂ ਵਿਚ ਜਾ ਕੇ ਲੋਕਾਂ ਨੂੰ ਦੁਕਾਨਾਂ ਦੇ ਬਾਹਰ ਸਡ਼ਕਾਂ ਅਤੇ ਨਗਰ ਕੌਂਸਲ ਦੀਆਂ ਜਗ੍ਹਾ ਤੇ ਸਾਮਾਨ ਰੱਖਣ ਤੋਂ ਮਨਾ ਕੀਤਾ ਅਤੇ ਤਿੰਨ ਦਿਨ ਦਾ ਅਲਟੀਮੇਟਮ ਵੀ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੈਅ ਸਮੇਂ ਦੇ ਵਿਚ ਦੁਕਾਨਦਾਰ ਇਸ ਹੁਕਮ ਦੀ ਪਾਲਣਾ ਨਹੀਂ ਕਰਨਗੇ ਤਾਂ ਉਹਨਾਂ ਦਾ ਸਮਾਨ ਜ਼ਬਤ ਹੋਵੇਗਾ ਤੇ ਜੁਰਮਾਨਾ ਵੀ ਲੱਗੇਗਾ। ਉਹਨਾਂ ਕਿਹਾ ਕਿ ਅਗਲੇ ਮਹੀਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੇਡ਼ੇ ਆ ਰਿਹਾ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਇੱਥੋਂ ਦੇ ਗੁਰਧਾਮਾਂ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ। ਇਹਨਾਂ ਹਾਲਾਤਾਂ ਵਿਚ ਸ਼ਹਿਰ ਦੀਆਂ ਸਡ਼ਕਾਂ ਨੂੰ ਆਵਾਜਾਈ ਲਈ ਖੱੁਲ੍ਹਾ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦੁਕਾਨਦਾਰ ਤਿੰਨ ਦਿਨ ਦੇ ਅੰਦਰ ਨਗਰ ਕੌਂਸਲ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਪੁਲਿਸ ਦੇ ਸਹਿਯੋਗ ਨਾਲ ਉਹਨਾਂ ਦੇ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਨਗਰ ਕੌਂਸਲ ਪਿੱਛੇ ਨਹੀਂ ਹਟੇਗੀ। ਉਹਨਾਂ ਦੱਸਿਆ ਕਿ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਦੁਕਾਨਦਾਰ ਇੱਕ ਦੂਸਰੇ ਵੱਲ ਵੇਖੋ - ਵੇਖੀ ਆਪਣਾ ਸਮਾਨ ਨਗਰ ਕੌਂਸਲ ਦੀ ਜਗ੍ਹਾ ਵਿਚ ਦੁਕਾਨ ਦੇ ਬਾਹਰ ਰੱਖਦੇ ਹਨ ਅਤੇ ਜਦੋਂ ਗ੍ਰਾਹਕ ਸਮਾਨ ਖ਼ਰੀਦਣ ਲਈ ਆਉਂਦਾ ਹੈ ਤਾਂ ਸਡ਼ਕ ਦੇ ਦੋ ਪਾਸੇ ਜਗਾ ਘੱਟ ਹੋਣ ਕਾਰਨ ਟਰੈਫ਼ਿਕ ਜਾਮ ਲੱਗ ਜਾਂਦਾ ਹੈ। ਇਸ ਨਾਲ ਨਾ ਕੇਵਲ ਆਉਣ ਜਾਣ ਵਾਲਿਆਂ, ਸਗੋਂ ਸਕੂਲੀ ਬੱਚਿਆਂ ਨੂੰ ਵੀ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਥਾਣਾ ਮੁਖੀ ਸੁਲਤਾਨਪੁਰ ਲੋਧੀ ਦਵਿੰਦਰ ਪਾਲ ਨੇ ਕਿਹਾ ਕਿ ਨਜਾਇਜ਼ ਕਬਜ਼ੇ ਹਟਾਉਣ ਲਈ ਉਹ ਨਗਰ ਕੌਂਸਲ ਨੂੰ ਆਪਣਾ ਪੂਰਨ ਸਹਿਯੋਗ ਦੇਣਗੇ ਤੇ ਕਿਸੇ ਨੂੰ ਵੀ ਨਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਕਮਲਜੀਤ ਸਿੰਘ, ਥਾਣਾ ਮੁਖੀ ਦਵਿੰਦਰ ਪਾਲ, ਚਰਨਜੀਤ ਸਿੰਘ ਏ ਐਫ ਓ, ਸੈਨੀਟਰੀ ਇੰਸਪੈਕਟਰ ਸੰਜੀਵ ਘਈ, ਰਾਜਕੁਮਾਰ, ਗੌਤਮ ਸ਼ਰਮਾ, ਬਿੱਟੂ ਲਾਹੌਰਾ, ਬਲਜੀਤ ਦੱਤ, ਵਿਨੇ, ਰਿਸ਼ੀ, ਜਤਿਨ ਚੌਧਰੀ ਆਦਿ ਵੀ ਹਾਜ਼ਰ ਸਨ।