31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਭੁਲੱਥ ਯੂਨਾਈਟਿਡ ਪਾਸਟਰਜ਼ ਐਸੋਸੀਏਸ਼ਨ ਦੀ ਮੀਟਿੰਗ * ਵੱਡੇ ਦਿਨ ਮੌਕੇ 12 ਦਸੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਦਾ ਫ਼ੈਸਲਾ

ਭੁਲੱਥ, 30 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਯੂਨਾਈਟਿਡ ਪਾਸਟਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਵਿੰਦਰ ਬੱਬਲੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸਮੂਹ ਮੈਂਬਰਾਂ ਵੱਲੋਂ ਪ੍ਰਾਰਥਨਾ ਕਰਕੇ ਕੀਤੀ ਗਈ।

ਅਜੀਤ ਡੈਸਕ 31-10-2026
ਭੁਲੱਥ, 30 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਯੂਨਾਈਟਿਡ ਪਾਸਟਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਵਿੰਦਰ ਬੱਬਲੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸਮੂਹ ਮੈਂਬਰਾਂ ਵੱਲੋਂ ਪ੍ਰਾਰਥਨਾ ਕਰਕੇ ਕੀਤੀ ਗਈ। ਇਸ ਉਪਰੰਤ ਮਸੀਹੀ ਭਜਨ ਗਾ ਕੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕੀਤੀ ਗਈ। ਇਸ ਮੌਕੇ ਪਾਸਟਰ ਹਰਜਿੰਦਰ ਨਡਾਲਾ ਨੇ ਪ੍ਰਭੂ ਯਿਸੂ ਮਸੀਹ ਦੀ ਪਵਿੱਤਰ ਬਾਈਬਲ ਵਿਚ ਦਰਜ ਬਾਣੀ ਦਾ ਪ੍ਰਚਾਰ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਪਵਿੱਤਰ ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਉਪਰੰਤ ਹਰ ਸਾਲ ਦੀ ਤਰ੍ਹਾਂ ਵੱਡੇ ਦਿਨ (ਕ੍ਰਿਸਮਸ) ਦੇ ਸਬੰਧ ਵਿਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਵੀ 12 ਦਸੰਬਰ 2026, ਦਿਨ ਸ਼ਨੀਵਾਰ ਨੂੰ ਵੱਡੇ ਦਿਨ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਕਸਬਾ ਨਡਾਲਾ ਤੋਂ ਸ਼ੁਰੂ ਹੋਵੇਗੀ ਅਤੇ ਨਡਾਲਾ ਸ਼ਹਿਰ ਵਿਚੋਂ ਹੁੰਦੀ ਹੋਈ ਪਿੰਡ ਦਮੂਲੀਆਂ, ਮਾਡਲ ਟਾਊਨ, ਤਲਵਾਡ਼ਾ, ਤਲਵੰਡੀ ਪੁਰਦਲ, ਮਾਨਾਂ ਤਲਵੰਡੀ, ਖੱਸਣ ਅਤੇ ਪੰਡੋਰੀ ਤੋਂ ਹੁੰਦੀ ਹੋਈ ਭੁਲੱਥ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਲੰਘੇਗੀ। ਇਸ ਤੋਂ ਬਾਅਦ ਪਿੰਡ ਮੁਬਾਰਕਪੁਰ ਬਾਉਲੀ ਅਤੇ ਭਦਾਸ ਤੋਂ ਹੁੰਦੀ ਹੋਈ ਕਸਬਾ ਬੇਗੋਵਾਲ ਦੇ ਬਾਜ਼ਾਰਾਂ ਵਿਚੋਂ ਲੰਘ ਕੇ ਬਏਰਸ਼ਬਾ ਚਰਚ ਆਫ ਗੋਡ, ਨੇਡ਼ੇ ਗਰਲਜ਼ ਸਕੂਲ, ਚਡ਼੍ਹਦੀ ਪੱਤੀ ਬੇਗੋਵਾਲ ਵਿਖੇ ਸਮਾਪਤ ਹੋਵੇਗੀ। ਮੀਟਿੰਗ ਵਿਚ ਪ੍ਰਧਾਨ ਪਾਸਟਰ ਜਸਵਿੰਦਰ ਬੱਬਲੂ ਤੋਂ ਇਲਾਵਾ ਬਿਸ਼ਪ ਸੰਦੀਪ ਕੁਮਾਰ, ਪਾਸਟਰ ਡੇਵਿਡ ਮਸੀਹ, ਪਾਸਟਰ ਹਰਜਿੰਦਰ ਨਡਾਲਾ, ਪਾਸਟਰ ਜਾਰਜ ਮੱਟੂ, ਪਾਸਟਰ ਮਹਿੰਦਰ ਪਾਲ, ਪਾਸਟਰ ਬਲਦੇਵ ਮਸੀਹ, ਪਾਸਟਰ ਕਰਤਾਰ ਮਸੀਹ, ਪਾਸਟਰ ਮਹਿੰਦਰ ਸਿੰਘ, ਪਾਸਟਰ ਰਾਹੁਲ ਨੈਲਸਨ, ਪਾਸਟਰ ਮਨਪ੍ਰੀਤ, ਪਾਸਟਰ ਸੁਖਜਿੰਦਰ ਮਸੀਹ, ਪਾਸਟਰ ਮਲੂਕ ਸੰਧੂ, ਪਾਸਟਰ ਪੱਪੂ ਮਸੀਹ, ਪਾਸਟਰ ਲਤੀਫ ਮਸੀਹ, ਪਾਸਟਰ ਰਜੇਸ਼ ਸੂਰਿਆਵੰਸ਼ੀ, ਪਾਸਟਰ ਕ੍ਰਿਸਟੀਨਾ ਅਤੇ ਪਾਸਟਰ ਰੀਨਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਪਟਾਕੇ ਵੇਚਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਥਾਵਾਂ ਨਿਰਧਾਰਿਤ ਅਗਲੀ ਖ਼ਬਰ ਬੀ.ਡੀ.ਪੀ.ਓ. ਖ਼ਿਲਾਫ਼ ਅੰਬੇਡਕਰ ਆਰਮੀ ਨੇ ਖੋਲ੍ਹਿਆ ਮੋਰਚਾ ਵਾਲਮੀਕਿ ਸਮਾਜ ਦੇ ਆਗੂ ਪਰਮਜੀਤ ਜੱਬੋਵਾਲ ਨਾਲ ਕਥਿਤ ਬਦਸਲੂਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।