27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਹੀਰੋ ਏਸ਼ੀਅਨ ਚੈਂਪੀਅਨਸ਼ਿਪ ਟਰਾਫ਼ੀ ਦੇ ਟਰਾਫ਼ੀ ਟੂਰ

ਕਪੂਰਥਲਾ, 26 ਅਕਤੂਬਰ (ਵਿ. ਪ੍ਰ.)

ਅਜੀਤ ਡੈਸਕ 27-10-2026
ਕਪੂਰਥਲਾ, 26 ਅਕਤੂਬਰ (ਵਿ.ਪ੍ਰ.)-ਪੰਜਾਬ ’ਚ ਪਹਿਲੀ ਵਾਰ ਹੋ ਰਹੀ ਹੀਰੋ ਏਸ਼ੀਅਨ ਚੈਂਪੀਅਨਸ਼ਿਪ ਟਰਾਫ਼ੀ ਦੇ ਟੂਰ ਦਾ ਕਪੂਰਥਲਾ ਪੁੱਜਣ ’ਤੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਖੇਡ ਪ੍ਰੇਮੀਆਂ ਵਲੋਂ ਸਵਾਗਤ ਕੀਤਾ ਗਿਆ। ਟਰਾਫੀ ਦਾ ਸਵਾਗਤ ਕਰਨ ਵਾਲੀਆਂ ਸ਼ਖ਼ਸੀਅਤਾਂ ’ਚ ਆਮ ਆਦਮੀ ਪਾਰਟੀ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ, ਐਸ.ਡੀ.ਐਮ. ਮੇਜਰ ਡਾ. ਇਰਵਿਨ ਕੌਰ, ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਕੁਲਵਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਰੁਪਿੰਦਰ ਸਿੰਘ, ਕੌਮਾਂਤਰੀ ਹਾਕੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਦਵਿੰਦਰਪਾਲ ਸਿੰਘ, ਸੁਖਵਿੰਦਰ ਵਾਲੀਆ, ਸੇਵਾ ਮੁਕਤ ਡੀ.ਐਸ.ਪੀ. ਗੁਰਚਰਨ ਸਿੰਘ ਸ਼ਾਮਿਲ ਸਨ। ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਨੇ ਕਿਹਾ ਕਿ ਪੰਜਾਬ ਵਲੋਂ ਹੀਰੋ ਏਸ਼ੀਅਨ ਚੈਂਪੀਅਨਸ਼ਿਪ ਟਰਾਫ਼ੀ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ ਤੇ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਹਾਕੀ ਤੇ ਖੇਡਾਂ ਦੇ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਕੀ ਵਿਚ ਅਮੀਰ ਵਿਰਾਸਤ ਰਹੀ ਹੈ ਤੇ ਪੰਜਾਬ ਨੇ ਕਈ ਉੱਘੇ ਖਿਡਾਰੀ ਪੈਦਾ ਕੀਤੇ। ਇਸ ਮੌਕੇ ਟਰਾਫ਼ੀ ਟੂਰ ਵਿਚ ਸ਼ਾਮਲ ਮਹਿਮਾਨਾਂ ਨੂੰ ਸਵਾਗਤ ਕੀਤਾ ਗਿਆ। ਇਸੇ ਦੌਰਾਨ ਹੀ ਹਾਕੀ ਦਾ ਇਕ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ। ਜਿਸ ’ਚ ਓਲੰਪੀਅਨ ਤੇ ਕੌਮਾਂਤਰੀ ਹਾਕੀ ਖਿਡਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਖੇਡ ਵਿਭਾਗ ਦੇ ਸੀਨੀਅਰ ਸਹਾਇਕ ਗੁਰਸੇਵਕ ਸਿੰਘ, ਰਣਜੀਤ ਸਿੰਘ, ਕੋਚ ਪ੍ਰਦੀਪ ਕੁਮਾਰ, ਸੁਨੀਤਾ ਠਾਕਰ, ਇੰਦਰਜੀਤ ਕੌਰ, ਸੁਨੀਲ ਕੁਮਾਰ, ਗੁਰਪ੍ਰੀਤ ਸਿੰਘ, ਅਮਨਜੀਤ ਕੌਰ, ਸੁਖਵੀਰ ਸਿੰਘ, ਜਸਬੀਰ ਸਿੰਘ, ਰਾਜੀਵ ਕੁਮਾਰ ਤੇ ਦੀਪਕ ਕੁਮਾਰ ਹਾਜ਼ਰ ਸਨ।
ਪਿਛਲੀ ਖ਼ਬਰ ਮੈਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਾਂਗਾ-ਮਲਵਿੰਦਰ ਸਿੰਘ ਚਾਹਲ ਅਗਲੀ ਖ਼ਬਰ ਮਾਂ ਅੰਬੇ ਗਰਲਜ਼ ਸਕੂਲ ਦੀ ਬਾਕਸਰ ਅਰਸ਼ਜੀਤ ਕੌਰ ਨੇ ਨੌਰਥ ਜ਼ੋਨ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।