ਢਿਲਵਾਂ, 6 ਅਕਤੂਬਰ (ਪ੍ਰਵੀਨ ਕੁਮਾਰ)-ਜੀ.ਟੀ.ਰੋਡ ਬੱਸ ਅੱਡਾ ਮਿਆਣੀ ਬਾਕਰਪੁਰ ਸਮੇਤ ਲਾਗਲੇ ਖੇਤਰ ਚ ਜੀਓ ਕੰਪਨੀ ਦੀ ਸਿੰਮ ਇਸਤੇਮਾਲ ਕਰ ਰਹੇ ਖਪਤਕਾਰਾਂ ਨੂੰ ਘੱਟ ਸਿਗਨਲ ਤੇ ਸੁਸਤ ਇੰਟਰਨੈੱਟ ਸਪੀਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਾਣਕਾਰੀ ਅਨੁਸਾਰ ਜਦੋਂ ਤੋਂ ਕੰਪਨੀ ਵੱਲੋਂ 5 ਜੀ ਸਰਵਿਸ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਉਕਤ ਮੁਸ਼ਕਿਲ ਪੇਸ਼ ਆ ਰਹੀ ਹੈ | ਜ਼ਿਕਰਯੋਗ ਹੈ ਕਿ ਸਿਗਨਲ ਨਾਂ ਮਾਤਰ ਹੋਣ ਨਾਲ ਜਿੱਥੇ ਗੱਲਬਾਤ ਕਰਨ ਵਿਚ ਮੁਸ਼ਕਿਲ ਆ ਰਹੀ ਹੈ, ਉੱਥੇ ਸੁਸਤ ਇੰਟਰਨੈੱਟ ਸਪੀਡ ਨਾਲ ਖਪਤਕਾਰਾਂ ਨੂੰ ਹੋਰ ਵਧੇਰੇ ਪ੍ਰੇਸ਼ਾਨੀ ਆ ਰਹੀ ਹੈ | ਖਪਤਕਾਰਾਂ ਦੀ ਕੰਪਨੀ ਦੇ ਉੱਚ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਹੈ ਕਿ ਜੀਓ ਮੋਬਾਈਲ ਦੀਆ ਸੇਵਾਵਾਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ |