ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦੀ ਕੁੱਟਮਾਰ ਕਰਨ ਸੰਬੰਧੀ 3 ‘ਆਪ’ ਆਗੂਆਂ ਖ਼ਿਲਾਫ਼ ਕੇਸ ਦਰਜ
ਫਗਵਾੜਾ, 6 ਅਕਤੂਬਰ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ ਦੇ ਯੂਥ ਵਰਕਰਾਂ ਵਲੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੂੰ ‘ਆਪ’ ਵਿਚ ਸ਼ਾਮਿਲ ਹੋਣ ਲਈ ਮਜਬੂਰ ਕਰਨ ਤੇ ਉਸ ਵਲੋਂ ਸ਼ਾਮਿਲ ਨਾ ਹੋਣ ਤੋਂ ਰੋਹ ’ਚ ਆਏ ‘ਆਪ’ ਆਗੂਆਂ ਵਲੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਸਦਰ ਪੁਲਿਸ ਨੇ ‘ਆਪ’ ਆਗੂ ਸਣੇ ਤਿੰਨ ਨੌਜਵਾਨਾਂ ਖ਼ਿਲਾਫ਼ ਧਾਰਾ 115(2), 126(2), 117(2), 351(2) ਬੀ. ਐਨ.
ਫਗਵਾੜਾ, 6 ਅਕਤੂਬਰ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ ਦੇ ਯੂਥ ਵਰਕਰਾਂ ਵਲੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੂੰ ‘ਆਪ’ ਵਿਚ ਸ਼ਾਮਿਲ ਹੋਣ ਲਈ ਮਜਬੂਰ ਕਰਨ ਤੇ ਉਸ ਵਲੋਂ ਸ਼ਾਮਿਲ ਨਾ ਹੋਣ ਤੋਂ ਰੋਹ ’ਚ ਆਏ ‘ਆਪ’ ਆਗੂਆਂ ਵਲੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਸਦਰ ਪੁਲਿਸ ਨੇ ‘ਆਪ’ ਆਗੂ ਸਣੇ ਤਿੰਨ ਨੌਜਵਾਨਾਂ ਖ਼ਿਲਾਫ਼ ਧਾਰਾ 115(2), 126(2), 117(2), 351(2) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੁਖਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਗਤ ਰਾਮ ਸੂੰਢ ਕਾਲੋਨੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਅਕਾਲੀ ਦਲ ਬਾਦਲ ਦਾ ਸ਼ਹਿਰੀ ਯੂਥ ਪ੍ਰਧਾਨ ਹੈ ਤੇ ਗੁਰਸਿਮਰ ਸਿੰਘ ਜੋ ਕੁੱਝ ਦਿਨ ਪਹਿਲਾ ਅਕਾਲੀ ਦਲ ਛੱਡ ਕੇ ‘ਆਪ’ ਵਿਚ ਸ਼ਾਮਿਲ ਹੋਇਆ ਹੈ ਤੇ ਉਹ ਪਿਛਲੇ ਕਈ ਦਿਨਾਂ ਤੋਂ ਉਸ ਉੱਪਰ ਵੀ ‘ਆਪ’ ‘ਚ ਸ਼ਾਮਿਲ ਹੋਣ ਦਾ ਦਬਾਅ ਬਣਾ ਰਿਹਾ ਸੀ ਪਰ ਉਸ ਨੇ ਮਨ੍ਹਾ ਕਰ ਦਿੱਤਾ | ਜਿਸ ਤੋਂ ਬਾਅਦ ਗੁਰਸਿਮਰ ਸਿੰਘ ਨੇ 27 ਸਤੰਬਰ ਨੂੰ ਉਸ ਨੂੰ ਫ਼ੋਨ ਕਰਕੇ ਮਿਲਣ ਲਈ ਕਿਹਾ ਤੇ ਜਦੋਂ ਉਸ ਨੇ ਹਵੇਲੀ ਹੋਣ ਦਾ ਕਿਹਾ ਤਾਂ ਉਹ ਉੱਥੇ ਆਪਣੇ ਸਾਥੀਆਂ ਸਮੇਤ ਆ ਗਿਆ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਕਾਫ਼ੀ ਸੱਟਾਂ ਮਾਰੀਆਂ ਤੇ ਉਸ ਦੀਆਂ ਲੱਤਾਂ ਵੀ ਬੁਰੀ ਤਰ੍ਹਾਂ ਭੰਨ ਦਿੱਤੀਆਂ ਜਦੋਂ ਉਸ ਵਲੋਂ ਰੌਲਾ ਪਾਇਆ ਤੇ ਇਹ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ, ਜਿਸ ਨੂੰ ਉਸ ਦੇ ਸਾਥੀਆਂ ਵਲੋਂ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਗਿਆ | ਜਿਸ ਸਬੰਧ ’ਚ ਪੁਲਿਸ ਨੇ ਗੁਰਸਿਮਰ ਸਿੰਘ ਵਾਸੀ ਪਟੇਲ ਨਗਰ, ਪ੍ਰਦੀਪ ਸਿੰਘ ਤੇ ਵਿਸ਼ਨੂੰ ਘਈ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਅਕਾਲੀ ਦਲ ਦੇ ਆਗੂਆਂ ਦਾ ਇੱਕ ਵਫ਼ਦ ਐੱਸ.ਪੀ. ਨੂੰ ਮਿਲਿਆ ਸੀ | ਵਫ਼ਦ ਨੇ ਸੁਖਦੀਪ ਸਿੰਘ ’ਤੇ ਹੋਏ ਕਥਿਤ ਹਮਲੇ ਦੇ ਮਾਮਲੇ ’ਚ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਸੀ ਕਿ ਪਾਰਟੀ ਵਰਕਰ ਨਾਲ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਐਸ.ਪੀ. ਵਲੋਂ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ ਸੀ |