ਰਾਣੀਪੁਰ ਵਿਖੇ ਕੁਸ਼ਤੀ ਦੰਗਲ ਅੱਜ
ਫਗਵਾੜਾ, 30 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਾਣੀਪੁਰ ਵਿਖੇ ਪੀਰ ਬਾਬਾ ਬਾਵਾ ਖ਼ਾਨ ਜੀ ਦੇ ਨਾਂਅ ਤੇ ਦੂਸਰਾ ਕੁਸ਼ਤੀ ਦੰਗਲ 1 ਅਕਤੂਬਰ ਦਿਨ ਵੀਰਵਾਰ ਨੂੰ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਲਾਲੀ ਅਤੇ ਵੱਡਾ ਗਨੀ, ਹੈਪੀ ਤੇ ਹਰਸ਼ਿਦ, ਘੁਰਲੀ ਮਾਹਲਾ, ਰਫ਼ੀ ਹੁਸ਼ਿਆਰਪੁਰ ਵਿਚਕਾਰ ਪਟਕੇ ਦੀ ਕੁਸ਼ਤੀਆਂ ਹੋਣਗੀਆਂ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਦੂਸਰਾ ਕੁਸ਼ਤੀ ਦੰਗਲ ਪੁਰਾਤਨ ਵਿਰਸੇ ਨੂੰ ਦਰਸਾਉਣ ਵਾਲਾ ਹੋਵੇਗਾ | ਇਸ ਕੁਸ਼ਤੀ ਦੰਗਲ 100 ਦੇ ਕਰੀਬ ਪੰਜਾਬ ਦੇ ਨਾਮਵਰ ਪਹਿਲਵਾਨ ਕੁਸ਼ਤੀ ਦੇ ਜੌਹਰ ਦਿਖਾਉਣਗੇ |
ਅਜੀਤ ਡੈਸਕ
01-10-2026