25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਡੀ.ਐਸ.ਪੀ. ਸਰਵਨ ਸਿੰਘ ਬੱਲ ਵੱਲੋਂ 28ਵੇਂ ਨਰਿੰਦਰ ਬੀਬਾ ਯਾਦਗਾਰੀ ਮੇਲੇ ਦਾ ਪੋਸਟਰ ਜਾਰੀ

ਸ਼ਾਹਕੋਟ, 24 ਸਤੰਬਰ (ਸੁਖਦੀਪ ਸਿੰਘ)-ਦੋਆਬਾ ਸੱਭਿਆਚਾਰਕ ਕਲੱਬ, ਸ਼ਾਹਕੋਟ ਵਲੋਂ 3 ਅਕਤੂਬਰ ਦਿਨ ਸਨਿਚਰਵਾਰ ਨੂੰ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸਾਦਿਕਪੁਰ ਵਿਖੇ ਕਰਵਾਏ ਜਾ ਰਹੇ 28ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦਾ ਅੱਜ ਸ਼ਾਹਕੋਟ ਸਬ-ਡਿਵੀਜ਼ਨ ਦੇ ਡੀ. ਐਸ.

ਅਜੀਤ ਡੈਸਕ 25-09-2026
ਸ਼ਾਹਕੋਟ, 24 ਸਤੰਬਰ (ਸੁਖਦੀਪ ਸਿੰਘ)-ਦੋਆਬਾ ਸੱਭਿਆਚਾਰਕ ਕਲੱਬ, ਸ਼ਾਹਕੋਟ ਵਲੋਂ 3 ਅਕਤੂਬਰ ਦਿਨ ਸਨਿਚਰਵਾਰ ਨੂੰ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸਾਦਿਕਪੁਰ ਵਿਖੇ ਕਰਵਾਏ ਜਾ ਰਹੇ 28ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦਾ ਅੱਜ ਸ਼ਾਹਕੋਟ ਸਬ-ਡਿਵੀਜ਼ਨ ਦੇ ਡੀ.ਐਸ.ਪੀ. ਸਰਵਨ ਸਿੰਘ ਬੱਲ ਵਲੋਂ ਪੋਸਟਰ ਜਾਰੀ ਕੀਤਾ ਗਿਆ । ਇਸ ਮੌਕੇ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ, ਅਮਰੀਕਾ ਤੋਂ ਆਏ ਪ੍ਰਸਿੱਧ ਸੂਫੀ ਗਾਇਕ ਸੁਲਤਾਨ ਅਖ਼ਤਰ, ਫਾਰਮੇਸੀ ਅਫ਼ਸਰ ਤਰਨਦੀਪ ਸਿੰਘ ਰੂਬੀ, ਮਾਸਟਰ ਗੁਰਮੀਤ ਸਿੰਘ ਕੋਟਲੀ, ਇੰਨਫੋਟੈਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ ਦੇ ਪੀ.ਏ. ਮਨਦੀਪ ਸਿੰਘ ਝੀਤਾ, ਡੀ.ਐਸ.ਪੀ. ਦੇ ਰੀਡਰ ਸਬ-ਇੰਸਪੈਕਟਰ ਜਸਪਾਲ ਸਿੰਘ, ਮਨਮੋਹਨ ਸਿੰਘ ਆਦਿ ਵੀ ਮੌਜੂਦ ਸਨ। ਇਸ ਮੌਕੇ ਡੀ.ਐਸ.ਪੀ. ਸਰਵਨ ਸਿੰਘ ਬੱਲ ਨੇ ਕਿਹਾ ਕਿ ਗੁਰਨਾਮ ਸਿੰਘ ਨਿਧੜਕ ਵਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜੀ ਰੱਖਣ ਲਈ ਕੀਤਾ ਜਾ ਰਿਹਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਪ੍ਰਸਿੱਧ ਸੂਫੀ ਗਾਇਕ ਸੁਲਤਾਨ ਅਖ਼ਤਰ, ਫਾਰਮੇਸੀ ਅਫ਼ਸਰ ਤਰਨਦੀਪ ਸਿੰਘ ਰੂਬੀ ਅਤੇ ਮਾਸਟਰ ਗੁਰਮੀਤ ਸਿੰਘ ਕੋਟਲੀ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਕਰਵਾਉਣ ਲਈ ਸਾਰਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ। ਮੇਲੇ ਦੇ ਮੁੱਖ ਸੰਚਾਲਕ ਗੁਰਨਾਮ ਸਿੰਘ ਨਿਧੜਕ ਨੇ ਦੱਸਿਆ ਕਿ 28ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਮੌਕੇ ਪ੍ਰਸਿੱਧ ਕਲਾਕਾਰ ਆਪਣੇ ਗੀਤਾਂ ਰਾਹੀਂ ਮਰਹੂਮ ਗਾਇਕਾ ਨਰਿੰਦਰ ਬੀਬਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਮੇਲੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ।
ਪਿਛਲੀ ਖ਼ਬਰ ਹਲਕਾ ਨਕੋਦਰ ’ਚ ਸਿਹਤ ਕਾਰਡਾਂ ਦੀ ਵੰਡ ਜਲਦ- ਵਿਧਾਇਕਾ ਇੰਦਰਜੀਤ ਕੌਰ ਮਾਨ ਅਗਲੀ ਖ਼ਬਰ ਸ੍ਰੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ 500 ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੀ ਕੀਤੀ ਫੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।