21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ 28 ਨੂੰ

ਤਲਵੰਡੀ ਚੌਧਰੀਆਂ, 20 ਸਤੰਬਰ (ਪਰਸਨ ਲਾਲ ਭੋਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਦਾਰ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ ਤਲਵੰਡੀ ਚੌਧਰੀਆਂ ਵਲੋਂ ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 28 ਸਤੰਬਰ 2026 ਦਿਨ ਸੋਮਵਾਰ ਨੂੰ 12ਵਾਂ ਖ਼ੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਦਾਰ ਭਗਤ ਸਿੰਘ ਹੈਲਪਿੰਗ ਹੈੱਡ ਸੇਵਾ ਤਲਵੰਡੀ ਚੌਧਰੀਆਂ ਦੇ ਸਰਪ੍ਰਸਤ ਮਨਜੀਤ ਸਿੰਘ ਬੱਬ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੂਨਦਾਨ ਕੈਂਪ ਦਾ ਆਯੋਜਨ ‘ਦੀ ਤਲਵੰਡੀ ਚੌਧਰੀਆਂ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸੁਸਾਇਟੀ’ ਨੇੜੇ ਪੈਟਰੋਲ ਪੰਪ ਤਲਵੰਡੀ ਚੌਧਰੀਆਂ ਵਿਖੇ ਕੀਤਾ ਜਾ ਰਿਹਾ ਹੈ | ਖ਼ੂਨ ਦਾਨ ਕੈਂਪ ਦੁਆਬਾ ਬਲੱਡ ਬੈਂਕ ਕਪੂਰਥਲਾ ਦੀ ਟੀਮ ਦੇ ਮੈਂਬਰਾਂ ਵੱਲੋਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ | ਮਨਜੀਤ ਸਿੰਘ ਬੱਬ ਨੇ ਦੱਸਿਆ ਕਿ ਲੋੜ ਪੈਣ ’ਤੇ ਖ਼ੂਨ ਲੈਣ ਲਈ ਸਰਦਾਰ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ ਸੁਸਾਇਟੀ ਦੇ ਸੀਨੀਅਰ ਮੈਂਬਰ ਗੁਰਿੰਦਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਗੋਪੀ ਅਤੇ ਨਵਪ੍ਰੀਤ ਸਿੰਘ ਲਵ ਨਾਲ ਸੰਪਰਕ ਕਰ ਸਕਦੇ ਹਨ | ਮਨਜੀਤ ਸਿੰਘ ਨੇ ਦੱਸਿਆ ਕਿ ਖ਼ੂਨਦਾਨੀਆਂ ਦੇ ਚੈੱਕਅਪ ਗੁਰੂ ਨਾਨਕ ਲੈਬ ਤਲਵੰਡੀ ਚੌਧਰੀਆਂ ਵੱਲੋਂ ਫ਼ਰੀ ਕੀਤੇ ਜਾਣਗੇ |

ਅਜੀਤ ਡੈਸਕ 21-09-2026

ਪਿਛਲੀ ਖ਼ਬਰ 85 ਨਸ਼ੀਲੀਆਂ ਗੋਲੀਆਂ ਸਮੇਤ ਔਰਤ ਮਰਦ ਕਾਬੂ ਅਗਲੀ ਖ਼ਬਰ ਬਾਬਾ ਫ਼ਤਹਿ ਸਿੰਘ ਵੈੱਲਫੇਅਰ ਸੁਸਾਇਟੀ ਨੇ ਕੀਤਾ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।