ਅੰਮਿ੍ਤਸਰੀ ਕੁਲਚੇ ਦੀ ਬ੍ਰਾਂਚ ‘ਖ਼ਾਲਸਾ ਕੁਲਚੇ ਵਾਲੇ’ ਦੀ ਆਰੰਭਤਾ ਮੌਕੇ ਵਾਲੀਆ ਪਰਿਵਾਰ ਵਲੋਂ ਸਮਾਗਮ
ਕਪੂਰਥਲਾ, 20 ਸਤੰਬਰ (ਅਮਰਜੀਤ ਕੋਮਲ)-ਉੱਘੇ ਕਾਰੋਬਾਰੀ ਅਰਮਾਨ ਵਾਲੀਆ ਵਲੋਂ ਸਥਾਨਕ ਮਾਲ ਰੋਡ ‘ਤੇ ਅੰਮਿ੍ਤਸਰੀ ਕੁਲਚੇ ਦੀ ਬ੍ਰਾਂਚ ‘ਖ਼ਾਲਸਾ ਕੁਲਚੇ ਵਾਲੇ’ ਦੀ ਆਰੰਭਤਾ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਮਨਦੀਪ ਸਿੰਘ ਵਾਲੀਆ, ਉਨ੍ਹਾਂ ਧਰਮ ਪਤਨੀ ਦਾਨਿਸ਼ ਵਾਲੀਆ, ਸ਼ਿਵਾਂਸ਼ ਸਿੰਘ ਵਾਲੀਆ ਤੇ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਤੇ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਸਬੰਧ ਵਿਚ ਹੋਏ ਸਮਾਗਮ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਕਪੂਰਥਲਾ ਦੇ ਚੇਅਰਪਰਸਨ ਕੰਵਰ ਇਕਬਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਜਗਜੀਤ ਸਿੰਘ ਧਾਲੀਵਾਲ, ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਨਿਗਮ ਦੇ ਸਾਬਕਾ ਮੇਅਰ ਨਰਿੰਦਰ ਮਨਸੂ, ਏ. ਸੀ.
ਕਪੂਰਥਲਾ, 20 ਸਤੰਬਰ (ਅਮਰਜੀਤ ਕੋਮਲ)-ਉੱਘੇ ਕਾਰੋਬਾਰੀ ਅਰਮਾਨ ਵਾਲੀਆ ਵਲੋਂ ਸਥਾਨਕ ਮਾਲ ਰੋਡ ‘ਤੇ ਅੰਮਿ੍ਤਸਰੀ ਕੁਲਚੇ ਦੀ ਬ੍ਰਾਂਚ ‘ਖ਼ਾਲਸਾ ਕੁਲਚੇ ਵਾਲੇ’ ਦੀ ਆਰੰਭਤਾ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਮਨਦੀਪ ਸਿੰਘ ਵਾਲੀਆ, ਉਨ੍ਹਾਂ ਧਰਮ ਪਤਨੀ ਦਾਨਿਸ਼ ਵਾਲੀਆ, ਸ਼ਿਵਾਂਸ਼ ਸਿੰਘ ਵਾਲੀਆ ਤੇ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਤੇ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਸਬੰਧ ਵਿਚ ਹੋਏ ਸਮਾਗਮ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਕਪੂਰਥਲਾ ਦੇ ਚੇਅਰਪਰਸਨ ਕੰਵਰ ਇਕਬਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਜਗਜੀਤ ਸਿੰਘ ਧਾਲੀਵਾਲ, ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਨਿਗਮ ਦੇ ਸਾਬਕਾ ਮੇਅਰ ਨਰਿੰਦਰ ਮਨਸੂ, ਏ.ਸੀ.ਪੀ. ਸੁਰਿੰਦਰ ਸਿੰਘ ਅੰਮਿ੍ਤਸਰ, ਅੰਮਿ੍ਤਸਰੀ ਕੁਲਚੇ ਦੇ ਫਾਊਾਡਰ ਅਮਨ ਖ਼ਾਲਸਾ, ਉੱਘੇ ਕਾਰੋਬਾਰੀ ਤੇ ਸਟੱਡੀ ਪਲੈਨਟ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਇੰਦਰਪਾਲ ਸਿੰਘ ਮਠੌਣ, ਆਪ ਦੇ ਜ਼ਿਲ੍ਹਾ ਵਿਰਾਸਤੀ ਸੰਗਠਨ ਦੇ ਪ੍ਰਧਾਨ ਪਰਵਿੰਦਰ ਸਿੰਘ ਢੋਟ, ਬਲਾਕ ਕਾਂਗਰਸ ਕਪੂਰਥਲਾ ਦੇ ਪ੍ਰਧਾਨ ਦੀਪਕ ਸਲਵਾਨ ਤੇ ਹੋਰ ਆਗੂਆਂ ਨੇ ਵਾਲੀਆ ਪਰਿਵਾਰ ਨੂੰ ਇਹ ਨਵਾਂ ਕਾਰੋਬਾਰ ਸ਼ੁਰੂ ਕਰਨ ‘ਤੇ ਮੁਬਾਰਕਬਾਦ ਦਿੱਤੀ | ਅਰਮਾਨ ਸਿੰਘ ਵਾਲੀਆ ਨੇ ਦੱਸਿਆ ਕਿ ਅੰਮਿ੍ਤਸਰ ਕੁਲਚਾ ਇਕ ਬਰਾਂਡ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਸ਼ਹਿਰ ਦੇ ਲੋਕਾਂ ਨੂੰ ਲਜ਼ੀਜ਼ ਕੁਲਚੇ ਬਹੁਤ ਵਾਜਬ ਰੇਟ ‘ਤੇ ਮੁਹੱਈਆ ਕਰਵਾਏ ਜਾਣ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਘਰ ਬੈਠੇ ਜਮੈਟੋ ‘ਤੇ ਆਨਲਾਈਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਵੀ ਕੁਲਚੇ ਮੰਗਵਾਕੇ ਇਸਦਾ ਲੁਤਫ਼ ਲੈ ਕੇ ਸਕਦੇ ਹਨ | ਉਨ੍ਹਾਂ ਕਿਹਾ ਕਿ ਅੱਜ ਪਹਿਲੇ ਦਿਨ ਗਾਹਕਾਂ ਨੂੰ ਕੁਲਚੇ ਲੈਣ ਲਈ ਇਕ ਘੰਟਾ ਆਪਣੀ ਵਾਰੀ ਦੀ ਉਡੀਕ ਕਰਨੀ ਪਈ | ਇਸ ਮੌਕੇ ਸਾਬਕਾ ਚੇਅਰਮੈਨ ਰਜਿੰਦਰ ਕੌੜਾ, ਸੀਨੀਅਰ ਕਾਂਗਰਸ ਆਗੂ ਮਨਮੋਹਣ ਸਿੰਘ ਬਾਜਵਾ, ਕਰਨ ਮਹਾਜਨ, ਕੁਲਦੀਪ ਸਿੰਘ, ਨਰੈਣ ਵਸ਼ਿਸ਼ਟ (ਦੋਵੇਂ ਕੌਂਸਲਰ), ਰੌਕੀ ਗਗਨ ੇਜਾ, ਸਾਬਕਾ ਕੌਂਸਲਰ ਬਲਜੀਤ ਸਿੰਘ ਕਾਲਾ, ਜਤਿਨ ਸ਼ਰਮਾ, ਹਰਜੀਤ ਕੌਰ ਚੰਦੀ, ਪੰਕਜ ਵਾਲੀਆ, ਅਮਨਜੋਤ ਸਿੰਘ ਵਾਲੀਆ, ਨਵੀਨ ਵਾਲੀਆ, ਸੰਜੀਵ ਕੁਮਾਰ, ਲਵਲੀ ਵਾਲੀਆ, ਪਾਲ ਸਿੰਘ, ਨਵੀ ਸਿੰਘ, ਬੋਹੜ ਸਿੰਘ, ਪ੍ਰਭਜੋਤ ਸਿੰਘ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਹੋਰ ਕਈ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |