ਹਿੰਦੂ ਕੰਨਿਆ ਕਾਲਜ ਵਿਖੇ ਸੂਚਨਾ ਤਕਨਾਲੋਜੀ ’ਚ ਨਵੇਂ ਆ ਰਹੇ ਰੁਝਾਨਾਂ ’ਤੇ ਕਰਵਾਇਆ ਸੈਮੀਨਾਰ
ਕਪੂਰਥਲਾ, 17 ਸਤੰਬਰ (ਸਡਾਨਾ)-ਹਿੰਦੂ ਕੰਨਿਆ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੇ ਸੂਚਨਾ ਦੇ ਖੇਤਰ ਵਿਚ ਉਭਰ ਰਹੇ ਰੁਝਾਨਾਂ, ਭਵਿੱਖ ਦੇ ਮੌਕਿਆਂ ਅਤੇ ਉਦਯੋਗ ਦੇ ਲੋੜੀਂਦੇ ਹੁਨਰਾਂ ਸਬੰਧੀ ਇਕ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ | ਇਸ ਮੌਕੇ ਗੌਰਵ ਸ਼ਰਮਾ ਮੁੱਖ ਤਕਨਾਲੋਜੀ ਅਧਿਕਾਰੀ ਅਤੇ ਲਕਸ਼ ਜੈਨ ਮੋਬਾਈਲ ਐਪ ਡਿਵੈਲਪਰ ਜਲੰਧਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਦੱਸਿਆ ਕਿ ਤੇਜੀ ਨਾਲ ਬਦਲ ਰਹੇ ਆਈ. ਟੀ.
ਕਪੂਰਥਲਾ, 17 ਸਤੰਬਰ (ਸਡਾਨਾ)-ਹਿੰਦੂ ਕੰਨਿਆ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੇ ਸੂਚਨਾ ਦੇ ਖੇਤਰ ਵਿਚ ਉਭਰ ਰਹੇ ਰੁਝਾਨਾਂ, ਭਵਿੱਖ ਦੇ ਮੌਕਿਆਂ ਅਤੇ ਉਦਯੋਗ ਦੇ ਲੋੜੀਂਦੇ ਹੁਨਰਾਂ ਸਬੰਧੀ ਇਕ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ | ਇਸ ਮੌਕੇ ਗੌਰਵ ਸ਼ਰਮਾ ਮੁੱਖ ਤਕਨਾਲੋਜੀ ਅਧਿਕਾਰੀ ਅਤੇ ਲਕਸ਼ ਜੈਨ ਮੋਬਾਈਲ ਐਪ ਡਿਵੈਲਪਰ ਜਲੰਧਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਦੱਸਿਆ ਕਿ ਤੇਜੀ ਨਾਲ ਬਦਲ ਰਹੇ ਆਈ.ਟੀ. ਉਦਯੋਗ ਦੇ ਖੇਤਰ ਵਿਚ ਸਫ਼ਲ ਕਰੀਅਰ ਬਣਾਉਣ ਲਈ ਹੁਨਰਮੰਦ ਹੋਣਾ ਜ਼ਰੂਰੀ ਹੈ | ਉਨ੍ਹਾਂ ਪ੍ਰਮੁੱਖ ਆਈ.ਟੀ. ਕੰਪਨੀਆਂ ਵਿਚ ਕੰਮ ਕਰਨ ਲਈ ਨੌਕਰੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਅਕਾਦਮਿਕ ਗਿਆਨ ਦੇ ਨਾਲ ਨਾਲ ਵਿਹਾਰਿਕ ਅਤੇ ਉਦਯੋਗ ਅਧਿਕਾਰਤ ਹੁਨਰਾਂ ਸਬੰਧੀ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਵੈੱਬ, ਵਿਕਾਸ, ਮੋਬਾਈਲ ਐਪ ਵਿਕਾਸ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ ਅਤੇ ਯੂ.ਆਈ.ਯੂ.ਐਕਸ ਵਰਗੇ ਖੇਤਰਾਂ ਨਾਲ ਵੀ ਜਾਣੂ ਕਰਵਾਇਆ | ਉਨ੍ਹਾਂ ਡਿਜੀਟਲ ਮਾਰਕੀਟਿੰਗ ਵਿਚ ਉਭਰ ਰਹੇ ਨਵੇਂ ਖੇਤਰਾਂ ਦੀ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਇਸ ਮੌਕੇ ਵਿਭਾਗ ਦੇ ਮੁਖੀ ਇੰਜੀਨੀਅਰ ਸੋਨਾਲੀ ਸ਼ਰਮਾ ਨੇ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕੀਤਾ | ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ ਨੇ ਇਸ ਸੈਸ਼ਨ ਨੂੰ ਬਹੁਤ ਹੀ ਲਾਹੇਵੰਦ ਦੱਸਿਆ | ਇਸ ਮੌਕੇ ਇੰਜ. ਇੰਦਰਜੀਤ ਬੱਲ, ਹਰਦੀਪ ਕੌਰ, ਇੰਜ. ਤਾਨੀਆ ਗੋਇਲ ਤੇ ਹੋਰ ਹਾਜ਼ਰ ਸਨ | ਸੈਮੀਨਾਰ ਦੌਰਾਨ ਮੰਚ ਦਾ ਸੰਚਾਲਨ ਇੰਜੀਨੀਅਰ ਨੇਹਾ ਚੋਪੜਾ ਨੇ ਕੀਤਾ |