16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਦੁਕਾਨਦਾਰਾਂ ਨੇ ਕਾਬੂ ਕੀਤਾ

ਮੋਟਰਸਾਈਕਲ ਚੋਰ, ਪੁਲਿਸ ਕਰਮਚਾਰੀ ਨਾ ਪਹੁੰਚਣ ’ਤੇ ਛੱਡਿਆ ਕਪੂਰਥਲਾ, 15 ਸਤੰਬਰ (ਸਡਾਨਾ)-ਅੱਜ ਸ਼ਾਮ ਦੇ ਸਮੇਂ ਸਥਾਨਕ ਕਚਹਿਰੀ ਚੌਕ ਵਿਖੇ ਦੁਕਾਨਦਾਰਾਂ ਵਲੋਂ ਮੋਟਰਸਾਈਕਲ ਚੋਰੀ ਕਰਦਾ ਇਕ ਵਿਅਕਤੀ ਕਾਬੂ ਕੀਤਾ ਗਿਆ, ਪਰ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਕੋਈ ਅਧਿਕਾਰੀ ਜਾਂ ਕਰਮਚਾਰੀ ਮੌਕੇ ‘ਤੇ ਨਹੀਂ ਪਹੁੰਚਿਆ, ਜਿਸ ਉਪਰੰਤ ਪ੍ਰਸ਼ਾਸਨ ਤੋਂ ਖ਼ਫ਼ਾ ਹੋਏ ਦੁਕਾਨਦਾਰਾਂ ਨੇ ਉਕਤ ਵਿਅਕਤੀ ਨੂੰ ਛੱਡ ਦਿੱਤਾ | ਪ੍ਰਾਪਤ ਵੇਰਵੇ ਅਨੁਸਾਰ ਨਕਲੀ ਚਾਬੀ ਦੇ ਨਾਲ ਇਕ ਵਿਅਕਤੀ ਕਚਹਿਰੀ ਚੌਂਕ ਵਿਖੇ ਦੁਕਾਨਾਂ ਦੇ ਬਾਹਰ ਲੱਗੇ ਮੋਟਰਸਾਈਕਲਾਂ ਨੂੰ ਖੋਲ ਕੇ ਚੋਰੀ ਕਰਨ ਦਾ ਯਤਨ ਕਰ ਰਿਹਾ ਸੀ ਤੇ ਦੁਕਾਨਦਾਰਾਂ ਨੇ ਜਦੋਂ ਉਸ ਦੀ ਹਰਕਤ ਨੂੰ ਦੇਖਿਆ ਤਾਂ ਮੋਟਰਸਾਈਕਲ ਚੋਰੀ ਕਰਦੇ ਸਮੇਂ ਉਸ ਨੂੰ ਕਾਬੂ ਕਰ ਲਿਆ ਤੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ‘ਤੇ ਫ਼ੋਨ ‘ਤੇ ਗੱਲ ਕਰਨ ਵਾਲੇ ਪੁਲਿਸ ਕਰਮਚਾਰੀ ਨੇ ਇਸ ਦੀ ਸੂਚਨਾ 112 ਨੰਬਰ ‘ਤੇ ਦਰਜ ਕਰਵਾਉਣ ਲਈ ਕਿਹਾ | ਦੁਕਾਨਦਾਰਾਂ ਅਨੁਸਾਰ ਜਦੋਂ ਉਨ੍ਹਾਂ ਨੇ 112 ਨੰਬਰ ‘ਤੇ ਫ਼ੋਨ ਕੀਤੇ ਤਾਂ ਕਿਸੇ ਨੇ ਵੀ ਫ਼ੋਨ ਨਹੀਂ ਚੁੱਕਿਆ ਤੇ ਨਾ ਹੀ ਕੋਈ ਮੌਕੇ ‘ਤੇ ਪਹੁੰਚਿਆ, ਜਿਸ ‘ਤੇ ਪ੍ਰਸ਼ਾਸਨ ਦੇ ਇਸ ਰਵੱਈਏ ਤੋਂ ਖ਼ਫ਼ਾ ਹੋਏ ਦੁਕਾਨਦਾਰਾਂ ਨੇ ਉਕਤ ਵਿਅਕਤੀ ਨੂੰ ਛੱਡ ਦਿੱਤਾ ਤੇ ਕਿਹਾ ਕਿ ਜੇਕਰ ਪੁਲਿਸ ਹੀ ਇਸ ਤਰ੍ਹਾਂ ਦੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਅਵੇਸਲੀ ਰਹੇਗੀ ਤਾਂ ਚੋਰਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ |

ਅਜੀਤ ਡੈਸਕ 16-09-2026

ਪਿਛਲੀ ਖ਼ਬਰ ਇੰਜੀਨੀਅਰਜ਼ ਡੇ ਮੌਕੇ ਇੰਜ. ਪ੍ਰਦੀਪ ਚੁਟਾਨੀ ਦਾ ਸਨਮਾਨ ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ ’ਚ ਲਗਾਈ ‘ਹੇਅਰ ਸਟਾਈਲਿੰਗ ਤੇ ਹੇਅਰਕਟਸ’ ਵਿਸ਼ੇ ਸੰਬੰਧੀ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।