13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਿੰਡ ਅਕਾਲਾ ਵਿਖੇ ਨਿਸ਼ਾਨ ਸਿੰਘ ਸਮੇਤ ਕਈ ਆਗੂ ਭਾਜਪਾ ’ਚ ਸ਼ਾਮਿਲ

ਭੁਲੱਥ, 12 ਸਤੰਬਰ (ਮਨਜੀਤ ਸਿੰਘ ਰਤਨ)-ਨਜ਼ਦੀਕੀ ਪਿੰਡ ਅਕਾਲਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਧਰਮ ਪ੍ਰਚਾਰ ਕਮੇਟੀ ਯੂਰਪ ਦੇ ਸਾਬਕਾ ਪ੍ਰਧਾਨ, ਬਲਾਕ ਸਮਿਤੀ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਸਾਬਕਾ ਸਰਪੰਚ ਸਰਦਾਰ ਨਿਸ਼ਾਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਜ਼ੋਨਲ ਇੰਚਾਰਜ ਰਾਜੇਸ਼ ਬਾਗਾ ਅਤੇ ਹਲਕਾ ਭੁਲੱਥ ਦੇ ਮੁੱਖ ਸੇਵਾਦਾਰ ਸੌਰਵ ਖੁੱਲਰ ਵਲੋਂ ਨਿਸ਼ਾਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਪਰਿਵਾਰ ’ਚ ਸਵਾਗਤ ਕੀਤਾ ਗਿਆ | ਇਸ ਮੌਕੇ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਗੁਰਚਰਨ ਸਿੰਘ, ਬਲਬੀਰ ਰਾਮ, ਦਰਸ਼ਨ ਸਿੰਘ, ਅਮਰੀਕ ਸਿੰਘ ਬਾਗੜੀਆਂ, ਮੱਖਣ ਸਿੰਘ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਮਾਣੀ ਬਾਗੜੀਆਂ, ਨਿਰਮਲ ਸਿੰਘ, ਸੁਰਜੀਤ ਕੌਰ ਅਤੇ ਪਰਮਜੀਤ ਕੌਰ ਦੇ ਨਾਂਅ ਸ਼ਾਮਲ ਹਨ | ਇਸ ਮੌਕੇ ਹਾਜ਼ਰ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ |

ਅਜੀਤ ਡੈਸਕ 13-09-2026

ਪਿਛਲੀ ਖ਼ਬਰ ਇੰਜ. ਦਿਲਪ੍ਰੀਤ ਸਿੰਘ ਲੋਹਟ ਨੂੰ ਸਰਬਸੰਮਤੀ ਨਾਲ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਦਾ ਚੇਅਰਮੈਨ ਚੁਣਿਆ ਅਗਲੀ ਖ਼ਬਰ ਰਿੰਗ ਬੀਸਟ ਬਾਕਸਿੰਗ ਕਲੱਬ ਫਗਵਾੜਾ ਦੇ ਖਿਡਾਰੀਆਂ ਨੇ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਜਿੱਤੇ 2 ਸਿਲਵਰ ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।