13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰਿੰਗ ਬੀਸਟ ਬਾਕਸਿੰਗ ਕਲੱਬ ਫਗਵਾੜਾ ਦੇ ਖਿਡਾਰੀਆਂ ਨੇ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਜਿੱਤੇ 2 ਸਿਲਵਰ ਮੈਡਲ

ਫਗਵਾੜਾ, 12 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਇੰਦੌਰ, ਮੱਧ ਪ੍ਰਦੇਸ਼ ਵਿਖੇ 8 ਤੋਂ 12 ਸਤੰਬਰ ਤੱਕ ਕਰਵਾਈ ਗਈ ਸੀਨੀਅਰ ਐਂਡ ਮਾਸਟਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ-2026 ਵਿਚ ਰਿੰਗ ਬੀਸਟ ਬਾਕਸਿੰਗ ਕਲੱਬ ਫਗਵਾੜਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸਿਲਵਰ ਮੈਡਲ ਜਿੱਤ ਕੇ ਫਗਵਾੜਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ | ਕਲੱਬ ਦੇ ਕੋਚ ਪਿ੍ੰਸ ਕੌਲ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੌਰਾਨ ਕਲੱਬ ਦੇ ਖਿਡਾਰੀ ਜਸਕਰਨ ਨੇ ਅੰਡਰ-45 ਕਿਲੋਗ੍ਰਾਮ ਭਾਰ ਵਰਗ ਦੇ ਪੁਆਇੰਟ ਫਾਈਟ ਇਵੈਂਟ ਵਿਚ ਪੰਜਾਬ ਟੀਮ ਵੱਲੋਂ ਭਾਗ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਨੈਸ਼ਨਲ ਪੱਧਰ ‘ਤੇ ਸਿਲਵਰ ਮੈਡਲ ਆਪਣੇ ਨਾਮ ਕੀਤਾ | ਇਸੇ ਤਰ੍ਹਾਂ ਕਲੱਬ ਦੀ ਖਿਡਾਰਨ ਬਿੰਦੀਆਂ ਨੇ ਕਿੱਕ ਲਾਈਟ ਇਵੈਂਟ ਦੇ ਅੰਡਰ 50 ਕਿਲੋਗ੍ਰਾਮ ਭਾਰ ਵਰਗ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ | ਇਸ ਪ੍ਰਾਪਤੀ ‘ਤੇ ਕਲੱਬ ਦੇ ਕੋਚ ਪਿ੍ੰਸ ਕੌਲ ਨੇ ਦੋਵੇਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਸਾਰੇ ਪੰਜਾਬ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਨੇ ਖਾਸ ਤੌਰ ਤੇ ਪਿ੍ੰਸੀਪਲ ਰਣਜੀਤ ਗੋਗਨਾ, ਸਕੂਲ ਆਫ ਐਮੀਨੈਂਸ, ਸਮਾਜ ਸੇਵੀ ਅਨੀਤਾ ਸੋਮ ਪ੍ਰਕਾਸ਼, ਮਨੀਸ਼ ਕੁਮਾਰ ਗ੍ਰੀਨਲੈਂਡ, ਜਸਕਰਨ ਅਤੇ ਬਿੰਦੀਆਂ ਦੇ ਮਾਪਿਆਂ ਸਮੇਤ ਸਮੂਹ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਦੋਵੇਂ ਖਿਡਾਰੀਆਂ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਲਗਾਤਾਰ ਹੌਸਲਾ ਅਤੇ ਸਹਿਯੋਗ ਦਿੱਤਾ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਲੱਬ ਦੇ ਹੋਰ ਖਿਡਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ |

ਅਜੀਤ ਡੈਸਕ 13-09-2026

ਪਿਛਲੀ ਖ਼ਬਰ ਪਿੰਡ ਅਕਾਲਾ ਵਿਖੇ ਨਿਸ਼ਾਨ ਸਿੰਘ ਸਮੇਤ ਕਈ ਆਗੂ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਕਾਂਗਰਸੀ ਆਗੂ ਲਾਭ ਚੰਦ ਥਿੱਗਲੀ ਵਲੋਂ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।