05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਿੰਡ ਲੱਖਪੁਰ ਦੇ ਜੰਮਪਲ ਡਾ. ਸਤਨਾਮ ਸਿੰਘ ਬੰਗੜ ਨੂੰ ਅਮਰੀਕਾ ’ਚ ਚੀਫ਼ ਮੈਡੀਕਲ ਅਫ਼ਸਰ ਬਣਨ ’ਤੇ ਕੀਤਾ ਸਨਮਾਨਿਤ

ਫਗਵਾੜਾ, 4 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਅਮਰੀਕਾ ਦੇ ਸ਼ਹਿਰ ਫਰਿਜਨੋ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਫਰਿਜਨੋ (ਕੈਲਫੋਰਨੀਆ) ਵਲੋਂ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਦੇ ਜੰਮਪਲ ਡਾ. ਸਤਨਾਮ ਸਿੰਘ ਬੰਗੜ ਨੂੰ ਫਰਿਜਨੋ ਦੇ ਚੀਫ਼ ਮੈਡੀਕਲ ਅਫ਼ਸਰ (ਸੀ.

ਅਜੀਤ ਡੈਸਕ 05-09-2026
ਫਗਵਾੜਾ, 4 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਅਮਰੀਕਾ ਦੇ ਸ਼ਹਿਰ ਫਰਿਜਨੋ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਫਰਿਜਨੋ (ਕੈਲਫੋਰਨੀਆ) ਵਲੋਂ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਦੇ ਜੰਮਪਲ ਡਾ. ਸਤਨਾਮ ਸਿੰਘ ਬੰਗੜ ਨੂੰ ਫਰਿਜਨੋ ਦੇ ਚੀਫ਼ ਮੈਡੀਕਲ ਅਫ਼ਸਰ (ਸੀ.ਐਮ.ਓ.) ਬਣਨ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਸਤਨਾਮ ਸਿੰਘ ਦੇ ਭਰਾ ਅਤੇ ਸਰਕਾਰੀ ਸੀ.ਸੈ. ਸਕੂਲ ਪਿੰਡ ਲੱਖਪੁਰ ਦੇ ਰਿਟਾ. ਪਿ੍ੰਸੀਪਲ ਜੋ ਕਿ ਇਸ ਸਮੇਂ ਅਮਰੀਕਾ ਫੇਰੀ ‘ਤੇ ਹਨ, ਨੂੰ ਵੀ ਗੁਰਦੁਆਰਾ ਕਮੇਟੀ ਵਲੋਂ ਸਮਾਜ ਸੇਵਾ ‘ਚ ਪਾਏ ਜਾ ਰਹੇ ਯੋਗਦਾਨ ਅਤੇ ਪਿੰਡ ਦੇ ਵਿਕਾਸ ਲਈ ਦਿਖਾਈ ਜਾ ਰਹੀ ਤਨਦੇਹੀ ਲਈ ਸਨਮਾਨਿਤ ਕਰਦੇ ਹੋਏ ਹੌਸਲਾ ਅਫਜਾਈ ਕੀਤੀ ਗਈ | ਨਾਲ ਹੀ ਪਿਆਰਾ ਸਿੰਘ ਢੱਡਵਾਲ ਸਾਬਕਾ ਸਰਪੰਚ ਪਿੰਡ ਲੱਖਪੁਰ ਅਤੇ ਮੋਹਨ ਲਾਲ ਬੰਗੜ ਯੂ.ਐਸ.ਏ. ਨੂੰ ਵੀ ਗੁਰਦੁਆਰਾ ਕਮੇਟੀ ਨੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਭਾਰਤ ਅਤੇ ਵਿਦੇਸ਼ ਵਿਚ ਸੇਵਾ ਭਾਵਨਾ ਲਈ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਡਾ. ਚੱਬੇਵਾਲ ਨੇ ਦਿੱਤਾ ਜਲਦ ਸਮੱਸਿਆ ਹੱਲ ਦਾ ਭਰੋਸਾ ਅਗਲੀ ਖ਼ਬਰ ਰੇਲਵੇ ਡੀਪੂ ਨੂੰ ਜਾਂਦੀ ਸੜਕ ’ਚ ਪਏ ਟੋਇਆਂ ਦੇ ਕਾਰਨ ਸਥਾਨਕ ਲੋਕ ਪ੍ਰੇਸ਼ਾਨ ਸੜਕ ਨੂੰ ਜਲਦ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।