28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਿਵਲ ਹਸਪਤਾਲ ਭੁਲੱਥ ’ਚ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਮਰੀਜ਼ ਦੇ ਗੋਡੇ ਦਾ ਸਫਲ ਆਪ੍ਰੇਸ਼ਨ

ਭੁਲੱਥ, 26 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਇਕ ਮਰੀਜ਼ ਦੇ ਗੋਡੇ ਦਾ ਸਫਲ ਆਪੇ੍ਸ਼ਨ ਕਰਕੇ ਗੋਡਾ ਬਦਲਿਆ ਗਿਆ | ਡਾ.

ਅਜੀਤ ਡੈਸਕ 27-08-2026
ਭੁਲੱਥ, 26 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਇਕ ਮਰੀਜ਼ ਦੇ ਗੋਡੇ ਦਾ ਸਫਲ ਆਪੇ੍ਸ਼ਨ ਕਰਕੇ ਗੋਡਾ ਬਦਲਿਆ ਗਿਆ | ਡਾ. ਤੁਸ਼ਾਰ ਆਹਲੂਵਾਲੀਆ ਨੇ ਦੱਸਿਆ ਕਿ ਪਰਮਜੀਤ ਕੌਰ 83 ਸਾਲਾ ਮਹਿਲਾ ਵਾਸੀ ਪਿੰਡ ਬੇਗੋਵਾਲ ਪਿਛਲੇ ਸੱਤ ਅੱਠ ਸਾਲਾਂ ਤੋਂ ਦੋਵੇਂ ੳਸਟੀਆਰਥਰਾਈਟਿਸ ਤੋਂ ਪੀੜਿਤ ਸਨ | ਅਤੇ ਸਹਾਰੇ ਨਾਲ ਘਰ ਵਿਚ ਚੱਲ ਫਿਰ ਸਕਦੇ ਸਨ, ਉਨ੍ਹਾਂ ਦੇ ਦੋਵੇਂ ਗੋਡੇ ਦਾ ਸਫਲ ਟੋਟਲ ਰਿਪਲੇਸਮੈਂਟ ਕੀਤਾ ਗਿਆ ਹੈ, ਤੇ ਚੌਥੇ ਦਿਨ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਮਰੀਜ਼ ਪੂਰੀ ਤਰ੍ਹਾਂ ਦਰਦ ਰਹਿਤ ਤੁਰ ਫਿਰ ਸਕਦਾ ਹੈ, ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਐਪੀਡਿਊਰਲ ਐਨੇਸਥੀਸੀਆ ਤੇ ਪੇਨ ਇਫਿਊਜਨ ਪੰਪ ਦੀ ਵੀ ਸਹੂਲਤ ਉਪਲਬਧ ਹੈ, ਜਿਸ ਨਾਲ ਸਰਜਰੀ ਤੋਂ ਬਾਅਦ ਮਰੀਜ਼ਾਂ ਦੇ ਦਰਦ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ | ਇਸ ਮੌਕੇ ਐਸ.ਐਮ.ਓ. ਡਾ. ਹਰਜਿੰਦਰ ਸਿੰਘ, ਫਾਰਮੇਸੀ ਅਫ਼ਸਰ ਕਿਰਨ, ਐਮ.ਪੀ.ਐਚ. ਗੁਰਜੀਤ ਸਿੰਘ ਤੇ ਰਾਹੁਲ ਮੌਜੂਦ ਸਨ |
ਪਿਛਲੀ ਖ਼ਬਰ ਹਰੇਕ ਯੋਗ ਵੋਟਰ ਨੂੰ ਵੈਰੀਫਿਕੇਸ਼ਨ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ ਪੂਰਾ ਸਮਾਂ ਦਿੱਤਾ ਜਾਵੇਗਾ-ਅਕਾਸ਼ ਬਾਂਸਲ ਅਗਲੀ ਖ਼ਬਰ ਬਾਵਾ ਲਾਲਵਾਨੀ ਪਬਲਿਕ ਸਕੂਲ ਦੇ ਪਿ੍ਆਂਸੂ ਝਾਅ ਦਾ ਚਿਲਡਰਨ ਪੋਇਟਰੀ ਆਫ਼ ਦਾ ਈਅਰ ਖ਼ਿਤਾਬ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।