23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹੜਤਾਲ ’ ਤੇ ਗਏ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ ਤੇ ਮੰਨੀਆਂ ਜਾਣ - ਰਜਿੰਦਰ ਬੇਰੀ

ਜਲੰਧਰ, 22 ਅਗਸਤ (ਪਵਨ ਖਰਬੰਦਾ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਨਗਰ ਨਿਗਮ ਜਲੰਧਰ ਦੇ ਮੁਲਾਜ਼ਮ ਜੋ ਹੜਤਾਲ ’ਤੇ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹਿਰ ਵਿਚ ਸਾਫ਼ ਸਫ਼ਾਈ ਦੀ ਵਿਵਸਥਾ ਨੂੰ ਦੇਖਦਿਆ ਹੋਇਆ ਉਨਾਂ ਦੀ ਮੰਗਾਂ ਜਲਦ ਤੋ ਜਲਦ ਮੰਨੀਆਂ ਜਾਣ, ਸ਼ਹਿਰ ਵਿਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗ ਗਏ ਹਨ, ਜੇਕਰ ਬਰਸਾਤ ਪੈ ਗਈ ਤਾਂ ਸ਼ਹਿਰ ਦੇ ਹਾਲਾਤ ਬਦ ਤੋ ਬਦਤਰ ਹੋ ਜਾਣਗੇ, ਗੰਭੀਰ ਬਿਮਾਰੀਆਂ ਫੈਲਣ ਦਾ ਡਰ ਹੈ । ਇਸ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਦਫਤਰ ਵਿੱਚ ਵੀ ਕਾਫ਼ੀ ਦਿਨਾਂ ਤੋ ਹੜਤਾਲ ਚੱਲ ਰਹੀ ਹੈ , ਜਿਸ ਨਾਲ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਤੰਗੀ ਆ ਰਹੀ ਹੈ ।

ਅਜੀਤ ਡੈਸਕ 23-08-2026
ਜਲੰਧਰ, 22 ਅਗਸਤ (ਪਵਨ ਖਰਬੰਦਾ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਨਗਰ ਨਿਗਮ ਜਲੰਧਰ ਦੇ ਮੁਲਾਜ਼ਮ ਜੋ ਹੜਤਾਲ ’ਤੇ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹਿਰ ਵਿਚ ਸਾਫ਼ ਸਫ਼ਾਈ ਦੀ ਵਿਵਸਥਾ ਨੂੰ ਦੇਖਦਿਆ ਹੋਇਆ ਉਨਾਂ ਦੀ ਮੰਗਾਂ ਜਲਦ ਤੋ ਜਲਦ ਮੰਨੀਆਂ ਜਾਣ, ਸ਼ਹਿਰ ਵਿਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗ ਗਏ ਹਨ, ਜੇਕਰ ਬਰਸਾਤ ਪੈ ਗਈ ਤਾਂ ਸ਼ਹਿਰ ਦੇ ਹਾਲਾਤ ਬਦ ਤੋ ਬਦਤਰ ਹੋ ਜਾਣਗੇ, ਗੰਭੀਰ ਬਿਮਾਰੀਆਂ ਫੈਲਣ ਦਾ ਡਰ ਹੈ । ਇਸ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਦਫਤਰ ਵਿੱਚ ਵੀ ਕਾਫ਼ੀ ਦਿਨਾਂ ਤੋ ਹੜਤਾਲ ਚੱਲ ਰਹੀ ਹੈ , ਜਿਸ ਨਾਲ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਤੰਗੀ ਆ ਰਹੀ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਤੋ ਪਹਿਲਾ ਕਹਿੰਦੇ ਹੁੰਦੇ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤਾਂ ਕਿਸੇ ਮਹਿਕਮੇ ਨੂੰ ਹੜਤਾਲ ਨਹੀ ਕਰਨੀ ਪਵੇਗੀ ਕਿਸੇ ਨੂੰ ਧਰਨਾ ਨਹੀ ਲਗਾਉਣਾ ਪਵੇਗਾ ਪਰ ਅੱਜ ਸਾਰੇ ਪੰਜਾਬ ਦੇ ਵੱਖ ਵੱਖ ਮਹਿਕਮੇ ਦੇ ਮੁਲਾਜ਼ਮ ਹੜਤਾਲਾ ਉਪਰ ਬੈਠੇ ਰਹੇ ਹਨ । ਸਰਕਾਰ ਨੂੰ ਚਾਹੀਦਾ ਇਨਾਂ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਤੋ ਜਲਦ ਮੰਗੀਆਂ ਜਾਣ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਠੀਕ ਹੋ ਸਕੇ।
ਪਿਛਲੀ ਖ਼ਬਰ ਬਾਬਾ ਮੁਰਾਦ ਸ਼ਾਹ ਦੇ ਮੇਲੇ ਦੇ ਸਬੰਧ ’ਚ ਏ.ਐਸ. ਕੈਫੇ ਵਲੋਂ ਕੜੀ ਚਾਵਲ ਦਾ ਲੰਗਰ ਲਗਾਇਆ ਅਗਲੀ ਖ਼ਬਰ ਮੁਲਾਜ਼ਮਾਂ ਦੇ ਡੀ . ਏ . ’ ਤੇ ਕੁੰਡਲੀ ਮਾਰ ਕੇ ਬੈਠੀ ਭਗਵੰਤ ਮਾਨ ਸਰਕਾਰ - ਕੈਂਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।