19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਡਾਲਾ ਕਾਲਜ ਦੇ ਵੱਖ-ਵੱਖ ਕਲਾਸਾਂ ਦੇ ਨਤੀਜੇ ਰਹੇ ਸ਼ਾਨਦਾਰ

ਨਡਾਲਾ, 18 ਅਗਸਤ (ਰਘਬਿੰਦਰ ਸਿੰਘ)- ਸੰਤ ਤਰਲੋਕ ਸਿੰਘ ਹੋਤੀ ਮਰਦਾਨ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਚ ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਮਈ/ਜੂਨ 2026 ਦੀਆਂ ਵੱਖ-ਵੱਖ ਕਲਾਸਾਂ ਦੇ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ | ਜਿਸ ਵਿਚ ਬੀ. ਕਾਮ ਅਤੇ ਬੀ.

ਅਜੀਤ ਡੈਸਕ 19-08-2026
ਨਡਾਲਾ, 18 ਅਗਸਤ (ਰਘਬਿੰਦਰ ਸਿੰਘ)- ਸੰਤ ਤਰਲੋਕ ਸਿੰਘ ਹੋਤੀ ਮਰਦਾਨ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਚ ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਮਈ/ਜੂਨ 2026 ਦੀਆਂ ਵੱਖ-ਵੱਖ ਕਲਾਸਾਂ ਦੇ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ | ਜਿਸ ਵਿਚ ਬੀ.ਕਾਮ ਅਤੇ ਬੀ.ਸੀ.ਏ ਸਮੈਸਟਰ ਛੇਵਾਂ ਦੀਆਂ ਕਲਾਸਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਬੀ.ਕਾਮ ਕਲਾਸ ਵਿਚੋਂ ਵਿਦਿਆਰਥਣ ਅੰਮਿ੍ਤਪ੍ਰੀਤ ਕੌਰ ਨੇ 8.01 ਸੀ. ਜੀ. ਪੀ. ਏ. ਅੰਕ, ਮਨਪ੍ਰੀਤ ਕੌਰ ਨੇ 7.84 ਸੀ. ਜੀ. ਪੀ. ਏ. ਅੰਕ, ਅਰਵਿੰਦ ਯਾਦਵ 7.77 ਸੀ. ਜੀ. ਪੀ. ਏ. ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰਾਂ ਬੀ.ਸੀ.ਏ. ਛੇਵਾਂ ਵਿਚੋਂ ਵਿਦਿਆਰਥਣ ਮਹਿਕ 7.17 ਸੀ. ਜੀ. ਪੀ. ਏ. ਅੰਕ, ਬਲਜੀਤ ਕੌਰ 7.13 ਸੀ. ਜੀ. ਪੀ. ਏ. ਅੰਕ ਅਤੇ ਨਵਜੋਤ ਕੌਰ 6.25 ਸੀ. ਜੀ. ਪੀ. ਏ. ਅੰਕ ਲੈ ਕੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ | ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਮਾਪਿਆਂ, ਕਾਲਜ ਅਤੇ ਇਲਾਕੇ ਦਾ ਨਾ ਰੌਸ਼ਨ ਕੀਤਾ | ਕਾਲਜ ਪ੍ਰਬੰਧਕੀ ਕਮੇਟੀ ਦੇ ਜੀਵਨ ਪ੍ਰਧਾਨ ਸੰਤ ਤਰਲੋਕ ਸਿੰਘ ਜੀ ਨੇ ਉਪਰੋਕਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਗਲੇਰੀ ਪੜਾਈ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਕਾਲਜ ਪਿ੍ੰਸੀਪਲ ਜਗਬੀਰ ਭੁੱਲਰ ਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਉਪਲਬਧੀ ਲਈ ਮੁਬਾਰਕਬਾਦ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਇਹਨਾਂ ਵਿਦਿਆਰਥੀਆਂ ਤੋਂ ਪੇ੍ਰਰਨਾ ਲੈ ਕੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਅਵਸਰ ਤੇ ਡਾ. ਨਵਪ੍ਰੀਤ ਕੌਰ, ਡਾ. ਰਣਜੀਤ ਕੌਰ, ਡਾ. ਨਵਨੀਤ ਸਿੰਘ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਸਮੁੱਚਾ ਕਾਲਜ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਐਨ. ਐਚ. ਐਮ. ਕਾਮਿਆਂ ਦੀ ਹੜ੍ਹਤਾਲ 6ਵੇਂ ਦਿਨ ’ਚ ਦਾਖਲ ਅਗਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਸਕੂਲ ਦੀਆਂ ਵਿਦਿਆਰਥਣਾਂ ਨੇ ਬੈਡਮਿੰਟਨ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।