ਸ੍ਰੀ ਗੁਰੂ ਅਮਰਦਾਸ ਜੀ ਸਕੂਲ ਦੀਆਂ ਵਿਦਿਆਰਥਣਾਂ ਨੇ ਬੈਡਮਿੰਟਨ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਿਲ
ਫਗਵਾੜਾ, 18 ਅਗਸਤ (ਹਰਜੋਤ ਸਿੰਘ ਚਾਨਾ)- ਹੈੱਕਰਸ ਸਟਾਈਲ ਤੇ ਨਵਿਆ ਹੈਲਪਿੰਗ ਹੈਂਡਜ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਸਥਾਨਕ ਬੰਗਾ ਰੋਡ ਸਥਿਤ ਹੈੱਕਰਸ ਸਟਾਈਲ ਅਕੈਡਮੀ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਗਿਆ | ਜਿਸ ਦੀ ਆਰੰਭਤਾ ਨਵਿਆ ਹੈਲਪਿੰਗ ਹੈਂਡਜ ਦੇ ਪ੍ਰਧਾਨ ਤੇ ਭਾਜਪਾ ਆਗੂ ਆਸ਼ੂ ਸਾਂਪਲਾ ਵਲੋਂ ਕਰਵਾਈ ਗਈ | ਇਸ ਦੌਰਾਨ ਬਲੱਡ ਸੈਂਟਰ ਆਫ਼ ਓਰਥੋਨੋਵਾ ਜਲੰਧਰ ਦੀ ਟੀਮ ਵਲੋਂ ਸਵੈ ਇੱਛੁਕ ਖ਼ੂਨ ਦਾਨੀਆਂ ਦਾ ਖ਼ੂਨ ਲਿਆ ਗਿਆ | ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਸੰਚਾਲਕ ਬਲਜੀਤ ਨੇ ਦੱਸਿਆ ਕਿ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇ ਇਸ ਕੈਂਪ ਦੌਰਾਨ 53 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਜਿਨ੍ਹਾਂ ਵਿਚ ਦੋ ਪਹਿਲੀ ਵਾਰ ਖ਼ੂਨਦਾਨ ਕਰਨ ਵਾਲੇ ਦੋ ਨੌਜਵਾਨ ਵੀ ਸ਼ਾਮਲ ਸਨ | ਸਮੂਹ ਖ਼ੂਨ ਦਾਨੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ | ਆਸ਼ੂ ਸਾਂਪਲਾ ਨੇ ਹਾਜ਼ਰੀਨ ਨੂੰ ਖ਼ੂਨ ਦਾਨ ਦਾ ਮਹੱਤਵ ਦੱਸਦਿਆਂ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਸਮਾਜਿਕ ਸੇਵਾ ਹੈ, ਜਿਸ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ਵਿਚ ਮਦਦ ਮਿਲ ਸਕਦੀ ਹੈ | ਉਨ੍ਹਾਂ ਕਿਹਾ ਕਿ ਹਾਦਸਿਆਂ, ਗੰਭੀਰ ਬਿਮਾਰੀਆਂ, ਸਰਜਰੀਆਂ ਅਤੇ ਹੋਰ ਐਮਰਜੈਂਸੀ ਹਾਲਾਤਾਂ ਦੌਰਾਨ ਖ਼ੂਨ ਦੀ ਲੋੜ ਪੈਂਦੀ ਹੈ | ਹੈੱਕਰਸ ਸਟਾਈਲ ਦੇ ਸੰਚਾਲਕ ਬਲਜੀਤ ਵਲੋਂ ਕੈਂਪ ਦੀ ਸਮਾਪਤੀ ਮੌਕੇ ਸਮੂਹ ਸਹਿਯੋਗੀਆਂ ਅਤੇ ਖ਼ੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ |