15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ ਵਿਖੇ ਆਜ਼ਾਦੀ ਦਿਵਸ ਸੰਬੰਧੀ ਸਮਾਗਮ

ਜਲੰਧਰ , 14 ਅਗਸਤ ( ਪਵਨ ਖਰਬੰਦਾ )- ਬਿ੍ਟਿਸ਼ ਓਲਿਵੀਆ ਸਕੂਲ ਦੇ ਵਿਹੜੇ ਵਿੱਚ ਆਜ਼ਾਦੀ ਦਿਵਸ ਦੇ ਮੌਕੇ ’ ਤੇ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ । ਦੇਸ਼ - ਭਗਤੀ ਦੀ ਭਾਵਨਾ ਨਾਲ ਭਰਪੂਰ ਇਸ ਸਮਾਗਮ ਦੀ ਸ਼ੁਰੂਆਤ ਐਨ .

ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ ਵਿਖੇ ਆਜ਼ਾਦੀ ਦਿਵਸ ਸਬੰਧੀ ਕਰਵਾਏ ਸਮਾਗਮ ਦੌਰਾਨ ਆਪਣੀਆਂ ਪੇਸ਼ਕਸ਼ਾਂ ਦਿੰਦੇ ਹੋਏ ਬੱਚੇ। 15-08-2026
ਜਲੰਧਰ , 14 ਅਗਸਤ ( ਪਵਨ ਖਰਬੰਦਾ )- ਬਿ੍ਟਿਸ਼ ਓਲਿਵੀਆ ਸਕੂਲ ਦੇ ਵਿਹੜੇ ਵਿੱਚ ਆਜ਼ਾਦੀ ਦਿਵਸ ਦੇ ਮੌਕੇ ’ ਤੇ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ । ਦੇਸ਼ - ਭਗਤੀ ਦੀ ਭਾਵਨਾ ਨਾਲ ਭਰਪੂਰ ਇਸ ਸਮਾਗਮ ਦੀ ਸ਼ੁਰੂਆਤ ਐਨ . ਸੀ . ਸੀ . ਕੈਡਿਟਾਂ ਵਲੋਂ ਸਕੂਲ ਦੇ ਚੇਅਰਮੈਨ ਵਿਜੈ ਮੈਣੀ , ਡਾਇਰੈਕਟਰ ਮੋਨਿਕਾ ਮੈਣੀ , ਪ੍ਰਿੰਸੀਪਲ ਡਾ . ਸੁਮਨ ਡਡਵਾਲ ਅਤੇ ਕੇ . ਜੀ . ਕੋਆਰਡੀਨੇਟਰ ਇੰਦਰਜੀਤ ਕੌਰ ਨੂੰ ਵਿਸ਼ੇਸ਼ ਸਨਮਾਨ ਨਾਲ ਮੰਚ ਤੱਕ ਲੈ ਕੇ ਆਉਣ ਨਾਲ ਹੋਈ । ਇਸ ਤੋਂ ਬਾਅਦ ਰੀਤ ਅਨੁਸਾਰ ਦੀਵਾ ਜਗਾ ਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ ਗਿਆ । ਇਸ ਮੌਕੇ ਹਾਜ਼ਰ ਮਾਪਿਆਂ ਨੇ ਬੱਚਿਆਂ ਦੀਆਂ ਰੰਗਾਰੰਗ ਪੇਸ਼ਕਾਰੀਆਂ ਦਾ ਭਰਪੂਰ ਆਨੰਦ ਮਾਣਿਆ ਅਤੇ ਤਾਲੀਆਂ ਨਾਲ ਉਨ੍ਹਾਂ ਦਾ ਹੌਸਲਾ ਵਧਾਇਆ । ਦੀਵਾ ਜਗਾਉਣ ਤੋਂ ਬਾਅਦ ਨੰਨ੍ਹੇ - ਮੁੰਨ੍ਹੇ ਬੱਚਿਆਂ ਨੇ ਦੇਸ਼ - ਭਗਤੀ ਨਾਲ ਭਰਪੂਰ ਦਿਲਕਸ਼ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੂਰੇ ਮਾਹੌਲ ਨੂੰ ਦੇਸ਼ - ਪਿਆਰ ਦੇ ਰੰਗ ਵਿੱਚ ਰੰਗ ਦਿੱਤਾ । ਇੰਨੀ ਛੋਟੀ ਉਮਰ ਵਿੱਚ ਬੱਚਿਆਂ ਵੱਲੋਂ ਪੂਰੇ ਆਤਮ - ਵਿਸ਼ਵਾਸ , ਮਾਸੂਮੀਅਤ ਅਤੇ ਅਨੁਸ਼ਾਸਨ ਨਾਲ ਮੰਚ ’ ਤੇ ਦਿੱਤੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ । ਚੇਅਰਮੈਨ ਵਿਜੈ ਮੈਣੀ ਅਤੇ ਡਾਇਰੈਕਟਰ ਮੋਨਿਕਾ ਮੈਣੀ ਵਲੋਂ ਉਨ੍ਹਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾਉਣ ਲਈ ਮਾਪਿਆਂ ਵਾਸਤੇ ਤਿੰਨ ਵਿਸ਼ੇਸ਼ ਅਤੇ ਦਿਲਚਸਪ ਖੇਡਾਂ ਕਰਵਾਈਆਂ ਗਈਆਂ । ਸਮਾਗਮ ਦੌਰਾਨ ਚੇਅਰਮੈਨ ਵਿਜੈ ਮੈਣੀ ਨੇ ਕਿਹਾ ਕਿ ਅਜਿਹੇ ਸਮਾਗਮ ਕਰਵਾਉਣ ਦਾ ਮਕਸਦ ਸਿਰਫ਼ ਤਿਉਹਾਰ ਮਨਾਉਣਾ ਨਹੀਂ , ਸਗੋਂ ਬੱਚਿਆਂ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਨਾ ਹੈ । ਸਮਾਗਮ ਨੂੰ ਸ਼ਾਨਦਾਰ ਅਤੇ ਸਫਲ ਬਣਾਉਣ ਵਿੱਚ ਕਿੰਡਰਗਾਰਟਨ ਵਿੰਗ ਦੀਆਂ ਅਧਿਆਪਕਾਵਾਂ ਦੇ ਅਣਥੱਕ ਯਤਨਾਂ ਅਤੇ ਸੁਚੱਜੀ ਰਹਿਨੁਮਾਈ ਦੀ ਵਿਸ਼ੇਸ਼ ਤੌਰ ’ ਤੇ ਸ਼ਲਾਘਾ ਕੀਤੀ ਗਈ । ਅੰਤ ਵਿੱਚ ਹਾਜ਼ਰ ਮਾਪਿਆਂ ਨੇ ਇਸ ਸਫਲ ਸਮਾਗਮ ਅਤੇ ਬੱਚਿਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਦਿਲੋਂ ਪ੍ਰਸ਼ੰਸਾ ਕੀਤੀ ।
ਪਿਛਲੀ ਖ਼ਬਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ ਅਗਲੀ ਖ਼ਬਰ ਤੀਜ ਵਰਗੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰ ਤੇ ਵਿਰਸੇ ਨਾਲ ਜੋੜਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ- ਮਮਤਾ ਬਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।