15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਦਾ ਸਾਲਾਨਾ ਭੰਡਾਰਾ ਲਾਉਣ ਲਈ ਰਵਾਨਾ

ਭੁਲੱਥ, 14 ਅਗਸਤ (ਮਨਜੀਤ ਸਿੰਘ ਰਤਨ)-ਮਾਂ ਚਿੰਤਪੁਰਨੀ ਜੀ ਦੇ ਸਾਵਣ ਮੇਲਿਆਂ ਮੌਕੇ ਸੂਬਾ ਹਿਮਾਚਲ ਪ੍ਰਦੇਸ਼ ਵਿਖੇ ਮੰਦਰ ਮਾਰਗ ’ਤੇ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਵਲੋਂ ਲਗਾਏ ਜਾਣ ਵਾਲੇ ਇਸ ਵਾਰ ਦੇ 36ਵੇਂ ਵਾਰਸ਼ਿਕ ਭੰਡਾਰੇ ਲਈ ਪ੍ਰਬੰਧਕਾ ਤੇ ਸੇਵਾਦਾਰਾਂ ਦਾ ਜਥਾ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਰਾਮ ਦਰਬਾਰ, ਹਨੂਮਾਨ ਮੰਦਿਰ ਭੁਲੱਥ ਤੋਂ ਰਵਾਨਾ ਹੋਇਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਬੰਧਕ ਮਾ. ਕੰਵਲਜੀਤ ਮੰਨਣ ਤੇ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਵੀ ਮਾਂ ਭਗਵਤੀ ਦੇ ਸਾਵਣ ਮੇਲੇ ’ਤੇ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਵੱਲੋਂ ਵਿਸ਼ਾਲ ਭੰਡਾਰਾ 13 ਅਗਸਤ ਤੋਂ 20 ਅਗਸਤ ਤੱਕ ਮੰਦਿਰ ਮਾਰਗ ’ਤੇ ਪੈਂਦੇ ਪਿੰਡ ਅਲੋਹ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਲਗਾਇਆ ਜਾਵੇਗਾ | ਇਸ ਲਗਾਏ ਜਾਣ ਵਾਲੇ ਭੰਡਾਰੇ ਦੇ ਸੱਤੇ ਦਿਨ ਹੀ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰਾਂ ਨਾਲ ਮਾਤਾ ਦੇ ਦਰਬਾਰ ਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਭੰਡਾਰਾ ਸਥਾਨ ਤੇ ਸਾਲਾਨਾ ਜਾਗਰਨ 18 ਅਗਸਤ ਨੂੰ ਹੋਵੇਗਾ ਜਿਸ ਵਿਚ ਦੇਸ਼ ਦੀਆਂ ਮਸ਼ਹੂਰ ਪਾਰਟੀਆਂ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੀਆਂ | ਇਸ ਮੌਕੇ ਪੰਡਿਤ ਕਮਲ ਕਿਸ਼ੋਰ ਸ਼ਾਸਤਰੀ, ਪ੍ਰਧਾਨ ਰਸ਼ਪਾਲ ਸ਼ਰਮਾ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਕੌਂਸਲਰ ਲਕਸ਼ ਚੌਧਰੀ, ਜੋਗਿੰਦਰ ਪਾਲ ਅਰੋੜਾ, ਧਰਮਿੰਦਰ ਸ਼ਰਮਾ, ਅਮੋਲਕ ਰਾਮ ਢੱਲ, ਰਮੇਸ਼ ਚੰਦਰ ਸ਼ਰਮਾ, ਬਨਾਰਸੀ ਦਾਸ ਖੁੱਲਰ, ਸੀਤਾ ਰਾਮ, ਜਨਕ ਰਾਜ, ਸੁਦੇਸ਼ ਦੱਤਾ, ਰਜਿੰਦਰ ਮਰਵਾਹਾ, ਸੁਭਾਸ਼ ਸਹਿਗਲ, ਮੰਗਤ ਰਾਮ ਸ਼ਰਮਾ, ਵਿਕਾਸ ਸ਼ਰਮਾ, ਦਵਾਰਕਾ ਦਾਸ, ਯਸ਼ਪਾਲ ਵਿੱਜ, ਮਾ.

ਭੁਲੱਥ ਤੋਂ ਸਾਲਾਨਾ ਭੰਡਾਰੇ ਲਈ ਰਵਾਨਾ ਹੁੰਦੇ ਹੋਏ ਪ੍ਰਬੰਧਕ ਅਤੇ ਸੇਵਾਦਾਰ | ਤਸਵੀਰ. ਮਨਜੀਤ ਸਟੂਡੀਓ 15-08-2026
ਭੁਲੱਥ, 14 ਅਗਸਤ (ਮਨਜੀਤ ਸਿੰਘ ਰਤਨ)-ਮਾਂ ਚਿੰਤਪੁਰਨੀ ਜੀ ਦੇ ਸਾਵਣ ਮੇਲਿਆਂ ਮੌਕੇ ਸੂਬਾ ਹਿਮਾਚਲ ਪ੍ਰਦੇਸ਼ ਵਿਖੇ ਮੰਦਰ ਮਾਰਗ ’ਤੇ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਵਲੋਂ ਲਗਾਏ ਜਾਣ ਵਾਲੇ ਇਸ ਵਾਰ ਦੇ 36ਵੇਂ ਵਾਰਸ਼ਿਕ ਭੰਡਾਰੇ ਲਈ ਪ੍ਰਬੰਧਕਾ ਤੇ ਸੇਵਾਦਾਰਾਂ ਦਾ ਜਥਾ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਰਾਮ ਦਰਬਾਰ, ਹਨੂਮਾਨ ਮੰਦਿਰ ਭੁਲੱਥ ਤੋਂ ਰਵਾਨਾ ਹੋਇਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਬੰਧਕ ਮਾ. ਕੰਵਲਜੀਤ ਮੰਨਣ ਤੇ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਵੀ ਮਾਂ ਭਗਵਤੀ ਦੇ ਸਾਵਣ ਮੇਲੇ ’ਤੇ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਵੱਲੋਂ ਵਿਸ਼ਾਲ ਭੰਡਾਰਾ 13 ਅਗਸਤ ਤੋਂ 20 ਅਗਸਤ ਤੱਕ ਮੰਦਿਰ ਮਾਰਗ ’ਤੇ ਪੈਂਦੇ ਪਿੰਡ ਅਲੋਹ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਲਗਾਇਆ ਜਾਵੇਗਾ | ਇਸ ਲਗਾਏ ਜਾਣ ਵਾਲੇ ਭੰਡਾਰੇ ਦੇ ਸੱਤੇ ਦਿਨ ਹੀ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰਾਂ ਨਾਲ ਮਾਤਾ ਦੇ ਦਰਬਾਰ ਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਭੰਡਾਰਾ ਸਥਾਨ ਤੇ ਸਾਲਾਨਾ ਜਾਗਰਨ 18 ਅਗਸਤ ਨੂੰ ਹੋਵੇਗਾ ਜਿਸ ਵਿਚ ਦੇਸ਼ ਦੀਆਂ ਮਸ਼ਹੂਰ ਪਾਰਟੀਆਂ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੀਆਂ | ਇਸ ਮੌਕੇ ਪੰਡਿਤ ਕਮਲ ਕਿਸ਼ੋਰ ਸ਼ਾਸਤਰੀ, ਪ੍ਰਧਾਨ ਰਸ਼ਪਾਲ ਸ਼ਰਮਾ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਕੌਂਸਲਰ ਲਕਸ਼ ਚੌਧਰੀ, ਜੋਗਿੰਦਰ ਪਾਲ ਅਰੋੜਾ, ਧਰਮਿੰਦਰ ਸ਼ਰਮਾ, ਅਮੋਲਕ ਰਾਮ ਢੱਲ, ਰਮੇਸ਼ ਚੰਦਰ ਸ਼ਰਮਾ, ਬਨਾਰਸੀ ਦਾਸ ਖੁੱਲਰ, ਸੀਤਾ ਰਾਮ, ਜਨਕ ਰਾਜ, ਸੁਦੇਸ਼ ਦੱਤਾ, ਰਜਿੰਦਰ ਮਰਵਾਹਾ, ਸੁਭਾਸ਼ ਸਹਿਗਲ, ਮੰਗਤ ਰਾਮ ਸ਼ਰਮਾ, ਵਿਕਾਸ ਸ਼ਰਮਾ, ਦਵਾਰਕਾ ਦਾਸ, ਯਸ਼ਪਾਲ ਵਿੱਜ, ਮਾ. ਰਜਿੰਦਰ ਸ਼ਰਮਾ, ਅਰਸ਼ ਕਪੂਰ, ਪੁਸ਼ਕਰ ਭਾਟੀਆ, ਐਨੀ ਭਾਟੀਆ, ਸੋਮ ਦੱਤਾ, ਅਨੂਪ ਸ਼ਰਮਾ, ਗੁਰਦੇਵ ਰਾਜ, ਠਾਕੁਰ ਨਰਾਇਣ, ਵਿੱਕੀ ਬਹਿਲ, ਰਾਜਾ ਖੁੱਲਰ, ਸਾਬੀ ਅੱਲੜ, ਵਿਨੇ ਵਿੱਜ, ਕੌਕਾ ਮੁਲਤਾਨੀ, ਲੱਡੂ, ਵਿਨੇ ਢੱਲ, ਪ੍ਰਦੀਪ ਪੰਡਿਤ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਆਗੂ ਗੋਰਾ ਗਿੱਲ ਦੀ ਅਗਵਾਈ ਹੇਠ ਕੱਢੀ ਤਿਰੰਗਾ ਯਾਤਰਾ ਅਗਲੀ ਖ਼ਬਰ ਸੇਵਾ ਕੇਂਦਰ ਬੰਦ ਹੋਣ ਕਾਰਨ ਲੋਕ ਹੋਣ ਲੱਗੇ ਖੱਜਲ-ਖੁਆਰ * ਬਜ਼ੁਰਗਾਂ ਤੇ ਮਹਿਲਾਵਾਂ ਦੀਆਂ ਵਧੀਆਂ ਮੁਸ਼ਕਲਾਂ- ਸੰਦੀਪ ਕੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।