14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਛੋਟਾ ਹਾਥੀ ਤੇ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਵਿਅਕਤੀ ਜ਼ਖ਼ਮੀ

ਕਪੂਰਥਲਾ, 13 ਅਗਸਤ (ਅਮਨਜੋਤ ਸਿੰਘ ਵਾਲੀਆ)-ਜੀ. ਟੀ.

ਅਜੀਤ ਡੈਸਕ 14-08-2026
ਕਪੂਰਥਲਾ, 13 ਅਗਸਤ (ਅਮਨਜੋਤ ਸਿੰਘ ਵਾਲੀਆ)-ਜੀ.ਟੀ. ਰੋਡ ‘ਤੇ ਸੁਭਾਨਪੁਰ ਵਿਖੇ ਪੈਟਰੋਲ ਪੰਪ ਦੇ ਨਜ਼ਦੀਕ ਛੋਟੇ ਹਾਥੀ ਤੇ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਕ੍ਰਿਸ਼ਨਾ ਪੁੱਤਰ ਦਲੀਪ ਵਾਸੀ ਨੇੜੇ ਮਿਲਨ ਪੈਲੇਸ ਨੇ ਦੱਸਿਆ ਕਿ ਉਹ ਆਪਣੇ ਸਾਥੀ ਸੰਦੀਪ ਨਾਲ ਛੋਟਾਂ ਹਾਥੀ ਗੱਡੀ ਅੰਮਿ੍ਤਸਰ ਤੋਂ ਲੈ ਕੇ ਵਾਪਸ ਕਪੂਰਥਲਾ ਆ ਰਿਹਾ ਸੀ | ਜਦੋਂ ਉਹ ਸੁਭਾਨਪੁਰ ਨੇੜੇ ਪਹੁੰਚਿਆਂ ਤਾਂ ਮੋਟਰਸਾਈਕਲ ਸਵਾਰ ਕਸ਼ਮੀਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਡੋਗਰਾਂਵਾਲ ਸੁਭਾਨਪੁਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ | ਜਿਸ ਕਾਰਨ ਤਿੰਨੇ ਜ਼ਖਮੀ ਹੋ ਗਏ | ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਇੰਦਰਪ੍ਰੀਤ ਸਿੰਘ ਵਲੋਂ ਕੀਤਾ ਜਾ ਰਿਹਾ ਹੈ | ਜਦਕਿ ਕਸ਼ਮੀਰ ਸਿੰਘ ਤੇ ਕ੍ਰਿਸ਼ਨਾ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੇ ਇਲਾਜ ਤੋਂ ਬਾਅਦ ਅੰਮਿ੍ਤਸਰ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਬਿਸ਼ਨਪੁਰ ਜੱਟਾਂ ਵਿਖੇ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਸੰਬੰਧੀ ਤਿੰਨ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਦੋ ਕਿੱਲੋਮੀਟਰ ਸੜਕ ’ਤੇ 197 ਵੱਡੇ ਖੱਡੇ, ਫਲੈਕਸਾਂ ’ਤੇ 45 ਹਜ਼ਾਰ ਕਿੱਲੋਮੀਟਰ ਸੜਕਾਂ ਬਣਾਉਣ ਦਾ ਦਾਅਵਾ ਨੀਂਹ ਪੱਥਰ ਰੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।