08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਸ਼ੇ ਦਾ ਸੇਵਨ ਕਰਨ ਵਾਲੇ 5 ਨੌਜਵਾਨ ਕਾਬੂ

ਫਗਵਾੜਾ, 7 ਅਕਤੂਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਵੱਖ-ਵੱਖ 5 ਵਿਅਕਤੀਆਂ ਨੂੰ ਕਾਬੂ ਕਰਕੇ ਐਨ. ਡੀ.

ਅਜੀਤ ਡੈਸਕ 08-10-2026
ਫਗਵਾੜਾ, 7 ਅਕਤੂਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਵੱਖ-ਵੱਖ 5 ਵਿਅਕਤੀਆਂ ਨੂੰ ਕਾਬੂ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਵਲਪਿੰਡੀ ਪੁਲਿਸ ਨੇ ਇੱਕ ਨੌਜਵਾਨ ਨੂੰ ਬਘਾਣਾ ਲਾਗਿਓਂ ਨਸ਼ੇ ਦਾ ਸੇਵਨ ਕਰਦੇ ਸਮੇਂ ਕਾਬੂ ਕੀਤਾ ਹੈ | ਕਾਬੂ ਕੀਤੇ ਨੌਜਵਾਨ ਦੀ ਪਛਾਣ ਰਾਹੁਲ ਪੁੱਤਰ ਬਿੰਦਰਪਾਲ ਵਾਸੀ ਬਘਾਣਾ ਵਜੋਂ ਹੋਈ ਹੈ | ਇਸੇ ਤਰ੍ਹਾਂ ਰਾਵਲਪਿੰਡੀ ਪੁਲਿਸ ਨੇ ਬਘਾਣਾ ਭੱਠੇ ਲਾਗਿਓਂ 2 ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਕਾਬੂ ਕੀਤਾ ਹੈ | ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਵਿਸ਼ਾਲ ਪੁੱਤਰ ਅਮਰਜੀਤ ਵਾਸੀ ਸਿੰਬਲੀ ਤੇ ਹਰਮਨਦੀਪ ਸਿੰਘ ਪੁੱਤਰ ਰੌਣਕੀ ਰਾਮ ਵਾਸੀ ਸਿੰਬਲੀ ਵਜੋਂ ਹੋਈ ਹੈ | ਇਸੇ ਤਰ੍ਹਾਂ ਸਿਟੀ ਪੁਲਿਸ ਨੇ ਪੁਰਾਣਾ ਸਿਵਲ ਹਸਪਤਾਲ ਲਾਗਿਓਂ ਬਲਰਾਜ ਸਿੰਘ ਉਰਫ਼ ਮਨੀ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਬਾ ਗਧੀਆ ਤੇ ਭੁਪਿੰਦਰ ਕੁਮਾਰ ਉਰਫ਼ ਪ੍ਰੀਤ ਪੁੱਤਰ ਬਲਵੀਰ ਸਿੰਘ ਵਾਸੀ ਘੁੰਮਣਾ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਕਾਬੂ ਕੀਤਾ ਹੈ |
ਪਿਛਲੀ ਖ਼ਬਰ ‘ ਮੇਰਾ ਘਰ ਮੇਰੇ ਨਾਂਅ’ ਸਕੀਮ ਤਹਿਤ ਜ਼ਿਲ੍ਹੇ ’ਚ 105 ਲਾਭਪਾਤਰੀਆਂ ਨੂੰ ਮਿਲੇ ਜਾਇਦਾਦ ਦੀ ਮਾਲਕੀ ਦੇ ਹੱਕ ਅਗਲੀ ਖ਼ਬਰ ਸ਼੍ਰੋ . ਅ.ਦਲ ਦੀ ਘਰ-ਘਰ ਮੁਹਿੰਮ ਬਣੇਗੀ ਪੰਜਾਬੀਆਂ ਦੀ ਆਵਾਜ਼-ਟਾਂਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।