ਫਗਵਾੜਾ, 16 ਮਈ (ਅਸ਼ੋਕ ਕੁਮਾਰ ਵਾਲੀਆ)-ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪੰਡਵਾ ਵਿਖੇ ਸ਼ੋ੍ਰਮਣੀ ਭਗਤ ਧੰਨਾ ਜੀ ਦੇ ਜਨਮ ਦਿਨ ਦੀ ਖੁਸ਼ੀ ਅਤੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਗੁਰਚਰਨ ਸਿੰਘ ਪੰਡਵਾ ਵਾਲਿਆਂ ਦੀ ਦੇਖ ਰੇਖ ਹੇਠ ਸ਼ਰਧਾ ਪੂਰਵਕ ਕਰਵਾਇਆ ਗਿਆ | ਇਸ ਮੌਕੇ 'ਤੇ ਪਿਛਲੇ ਤਿੰਨ ਤੋਂ ਅਰੰਭ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲੇ੍ਹ ਪੰਡਾਲ ਵਿਚ ਧਾਰਮਿਕ ਦੀਵਾਨ ਸਜੇ, ਜਿਸ ਵਿਚ ਸੰਤ ਗੁਰਚਰਨ ਸਿੰਘ ਪੰਡਵਾ ਵਾਲਿਆਂ ਨੇ ਸੰਗਤਾਂ ਨੂੰ ਸਿੰਘ ਸਜ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿੰਦਾ ਹੈ ਉਨ੍ਹਾਂ ਨੇ ਕਿਹਾ ਕਿ ਮਨੁੱਖਾ ਜੀਵਨ ਸਾਨੂੰ ਅਜਾਈਾ ਨਹੀਂ ਗਵਾਉਣਾ ਚਾਹੀਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਸਾਨੂੰ ਸ਼ਬਦ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਜੇਠ ਮਹੀਨੇ ਦੇ ਸ਼ਬਦ ਦੀ ਵਿਆਖਿਆ ਵੀ ਕੀਤੀ | ਉਪਰੰਤ ਪੰਥ ਪ੍ਰਸਿੱਧ ਭਾਈ ਸੁਖਜੀਤ ਸਿੰਘ ਘੁੜਕਾ, ਭਾਈ ਮਨਵਿੰਦਰ ਸਿੰਘ ਗੁਰਾਇਆ, ਸੁਵਾਮੀ ਰਾਜ ਰਿਸ਼ੀ ਨਵਾਂ ਸ਼ਹਿਰ, ਸੁਵਾਮੀ ਪਰਜਤੀ ਕੌਰ ਲੁਧਿਆਣਾ ਤੋਂ ਇਲਾਵਾ ਕਵੀਸ਼ਰ ਜੱਥੇ ਨੇ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ | ਸਮਾਗਮ ਦੌਰਾਨ ਖੱਟ ਦਰਸ਼ਨ, ਨਿਰਮਲ ਭੇਖ, ਸਾਧੂ ਸੰਤ ਸਮਾਜ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਅੰਤ ਵਿਚ ਸੰਤ ਗੁਰਚਰਨ ਸਿੰਘ ਪੰਡਵਾ ਵਾਲਿਆਂ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਬਾਬਾ ਗੁਰਲਾਲ ਸਿੰਘ ਨੇ ਅਦਾ ਕੀਤੀ |