13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪਿੰਡ ਖਲਵਾੜਾ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 26, 27, 28 ਨੂੰ -ਬਾਬਾ ਗੁਰਦਿਆਲ ਸਿੰਘ ਢੰਡਾ

ਅਜੀਤ ਡੈਸਕ 17-05-2026
ਖਲਵਾੜਾ, 16 ਮਈ (ਮਨਦੀਪ ਸਿੰਘ ਸੰਧੂ)-ਧੰਨ-ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਜਾਰੇ ਵਾਲਿਆਂ ਦੇ ਸੇਵਕ ਬਾਬਾ ਅਵਧੁਤ ਸਾਹਿਬ ਜੀ ਦੇ ਸੇਵਕ ਤਪੱਸਵੀ ਸੰਤ ਸੁਖਦੇਵ ਮਹਾਰਾਜ ਧੰਨ ਧੰਨ ਬਾਬਾ ਸਾਹਿਬ ਦਿਆਲ ਜੀ ਦੇ ਪਰਿਵਾਰ ਵਿਚੋਂ ਤਪੱਸਵੀ ਬੀਬੀ ਅਮਰਜੀਤ ਕੌਰ ਜੀ ਅੰਗੀਠਾ ਸਾਹਿਬ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਜੋੜ ਮੇਲਾ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਢੰਡਾ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਦੇਸ਼ ਵਿਦੇਸ਼ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਪਿੰਡ ਖਲਵਾੜਾ ਤਹਿਸੀਲ ਫਗਵਾੜਾ ਵਿਖੇ 26, 27 ਤੇ 28 ਮਈ ਨੂੰ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਸਾਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਗੁਰਦਿਆਲ ਸਿੰਘ ਢੰਡਾ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | 26 ਮਈ ਨੂੰ ਪਹਿਲੇ ਦਿਨ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ | ਦੂਸਰੇ ਦਿਨ 27 ਮਈ ਸ਼ਾਮ ਨੂੰ ਮਹਿੰਦੀ ਦੀ ਰਸਮ ਉਪਰੰਤ ਰਾਤ ਨੂੰ ਨਾਮਵਰ ਕੱਵਾਲ ਰੂਹਾਨੀ ਪ੍ਰੋਗਰਾਮ ਪੇਸ਼ ਕਰਨਗੇ | ਤੀਸਰੇ ਅਤੇ ਆਖ਼ਰੀ ਦਿਨ ਐਤਵਾਰ 28 ਮਈ ਨੂੰ ਧਾਰਮਿਕ ਸਟੇਜ ਸਜਾਈ ਜਾਵੇਗੀ | ਜਿਸ ਵਿਚ ਪ੍ਰਸਿੱਧ ਗਾਇਕ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਸੇਵਾਦਾਰ ਬਾਬਾ ਗੁਰਦਿਆਲ ਸਿੰਘ ਢੰਡਾ ਨੇ ਸਮੂਹ ਸੰਗਤ ਨੂੰ ਇਸ ਸਾਲਾਨਾ ਜੋੜ ਮੇਲੇ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਦੱਸਿਆ ਕਿ ਜੋੜ ਮੇਲੇ ਦੌਰਾਨ ਚਾਹ ਪਕੌੜੇ, ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ |
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਵਲੋਂ ਆਮ ਲੋਕਾਂ ਨੂੰ ਡੇਂਗੂ ਸੰਬੰਧੀ ਕੀਤਾ ਗਿਆ ਜਾਗਰੂਕ-ਡਾ. ਪ੍ਰੇਮ ਕੁਮਾਰ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖ਼ਾਲਸਾ ਸਕੂਲ ਹੰਸਾਲੀ ਖੇੜਾ ਦਾ 12ਵੀਂ ਦਾ ਨਤੀਜਾ ਸਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।