13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖ਼ਾਲਸਾ ਸਕੂਲ ਹੰਸਾਲੀ ਖੇੜਾ ਦਾ 12ਵੀਂ ਦਾ ਨਤੀਜਾ ਸਾਨਦਾਰ ਰਿਹਾ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਤੋਂ ਆਸ਼ੀਰਵਾਦ ਲੈਣ ਸਮੇਂ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 17-05-2026
ਫ਼ਤਹਿਗੜ੍ਹ ਸਾਹਿਬ, 16 ਮਈ (ਮਨਪ੍ਰੀਤ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਸਾਲੀ ਖੇੜਾ ਦੇ ਬਾਰਵੀਂ ਕਲਾਸ ਦਾ ਨਤੀਜਾ ਰਿਹਾ 100 ਫ਼ੀਸਦੀ ਰਿਹਾ ਹੈ | ਸਕੂਲ ਦੇ ਮੈਨੇਜਰ ਸਾਧੂ ਰਾਮ ਭੱਟਮਾਜਰਾ ਨੇ ਦੱਸਿਆ ਕਿ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ ਪਹਿਲੀ ਪੁਜ਼ੀਸ਼ਨ ਲੈ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ | ਉਨਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਜਿੱਥੇ ਸ਼ੁੱਭਕਾਮਨਾਵਾਂ ਦਿੱਤੀਆਂ, ਉੱਥੇ ਉਨਾਂ ਕਿਹਾ ਕਿ ਇਹ ਬੱਚਿਆਂ ਤੇ ਸਟਾਫ਼ ਦੀ ਪੂਰੇ ਸਾਲ ਦੀ ਮਿਹਨਤ ਦਾ ਨਤੀਜਾ ਹੈ | ਉਨਾਂ ਦੱਸਿਆ ਕਿ ਬਾਰਵੀਂ ਜਮਾਤ 'ਚੋਂ ਵੱਖ-ਵੱਖ ਸਟਰੀਮਾਂ 'ਚੋਂ ਅਮਨਦੀਪ ਕੌਰ ਨੇ 96.6 ਫ਼ੀਸਦੀ, ਅਨਮੋਲਪ੍ਰੀਤ ਕੌਰ 92 ਫ਼ੀਸਦੀ, ਜਸਲੀਨ ਕੌਰ 90 ਫ਼ੀਸਦੀ, ਹਰਸਦੀਪ ਕੌਰ 90.2 ਫ਼ੀਸਦੀ, ਰਮਨਦੀਪ ਕੌਰ 90 ਫ਼ੀਸਦੀ, ਸਨਪ੍ਰੀਤ ਕੌਰ 89.4 ਫ਼ੀਸਦੀ, ਗੁਰਮੀਨ ਕੌਰ 88.2 ਫ਼ੀਸਦੀ, ਜਸਮੀਤ ਕੌਰ 85 ਫ਼ੀਸਦੀ ਅਤੇ ਇਸ਼ਮਨਦੀਪ ਕੌਰ 81.2 ਫ਼ੀਸਦੀ ਅੰਕ ਹਾਸਲ ਕੀਤੇ ਹਨ | ਜਿਸ ਦੀ ਖੁਸ਼ੀ ਵਿਚ ਸਮੂਹ ਅਧਿਆਪਕ ਅਤੇ ਬੱਚਿਆਂ ਨੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਤਪ ਅਸਥਾਨਾਂ ਤੇ ਮੱਥਾ ਟੇਕਿਆ ਅਤੇ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਆਸ਼ੀਰਵਾਦ ਪ੍ਰਾਪਤ ਕੀਤਾ | ਬਾਬਾ ਜੀ ਵਲੋਂ ਉਚੇਚੇ ਤੌਰ 'ਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਪੂ ਗੁਰਦੇਵ ਸਿੰਘ ਡੰਗੇੜੀਆਂ, ਮੋਹਨ ਸਿੰਘ ਬਧੌਛੀ, ਮੋਹਣ ਸਿੰਘ ਖੇੜਾ, ਮਲਹਾਰਾ ਸਿੰਘ ਚੁੰਨੀ ਮਾਜਰਾ, ਜਗਮੇਲ ਸਿੰਘ ਮੋਹਾਲੀ, ਗੁਰਪ੍ਰੀਤ ਸਿੰਘ ਪਤਾਰਸੀ ਕਲਾਂ, ਪਿ੍ੰਸੀਪਲ ਰਮਾ ਬਾਠ, ਸਿਮਰਤਜੀਤ ਕੌਰ, ਅਮਨਦੀਪ ਕੌਰ ਦੁਭਾਲੀ, ਰਮਨਦੀਪ ਕੌਰ, ਆਸ਼ੂ ਜੱਸੀ, ਸਤਨਾਮ ਸਿੰਘ, ਕਰਮਜੀਤ ਕੌਰ, ਹਰਮਨਪ੍ਰੀਤ ਕੌਰ, ਪਿ੍ਤਪਾਲ ਕੌਰ, ਪਰਵਿੰਦਰ ਕੌਰ, ਜਤਿੰਦਰ ਕੌਰ, ਅੰਸ਼ੂ, ਸਿਮਰਨਜੀਤ ਕੌਰ, ਨਵਨੀਤ ਕੌਰ, ਗੁਰਜੋਤ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਖਲਵਾੜਾ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 26, 27, 28 ਨੂੰ -ਬਾਬਾ ਗੁਰਦਿਆਲ ਸਿੰਘ ਢੰਡਾ ਅਗਲੀ ਖ਼ਬਰ ਰੱਖੜਾ ਦੇ 'ਆਪ' 'ਚ ਆਉਣ ਨਾਲ ਸਮਾਣਾ ਦੇ ਸਿਆਸੀ ਦਿ੍ਸ਼ 'ਚ ਆਈ ਵੱਡੀ ਤਬਦੀਲੀ ਕਈਆਂ ਦੇ ਰਾਤੋ-ਰਾਤ ਸੁਪਨੇ ਚੂਰ ਹੋਏ ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।