12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਕਰਵਾਇਆ ਕਲਾਸ ਰੂਮ ਡੈਕੋਰੇਸ਼ਨ ਮੁਕਾਬਲਾ <br/>

ਅਜੀਤ ਡੈਸਕ 17-05-2026
ਕਪੂਰਥਲਾ, 16 ਮਈ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਵਿਚ ਵਿਦਿਆਰਥੀਆਂ ਦਾ ਕਲਾਸ ਰੂਮ ਡੈਕੋਰੇਸ਼ਨ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਕੇ.ਜੀ. ਵਿੰਗ ਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ | ਕੇ.ਜੀ. ਵਿੰਗ ਵਿਚੋਂ ਪਹਿਲੀ ਬੀ ਜਮਾਤ ਪਹਿਲੇ, ਨਰਸਰੀ ਰੋਜ਼ ਦੂਜੇ ਤੇ ਐਲ.ਕੇ.ਜੀ. ਜੈਸਮੀਨ ਤੀਜੇ ਸਥਾਨ 'ਤੇ ਰਹੀ | ਪ੍ਰਾਇਮਰੀ ਬੀ ਵਿਚੋਂ ਤੀਸਰੀ ਬੀ ਪਹਿਲੇ, ਚੌਥੀ ਬੀ ਦੂਜੇ ਤੇ ਚੌਥੀ ਏ ਨੇ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ਸੀਨੀਅਰ ਵਿੰਗ ਵਿਚੋਂ 7ਵੀਂ ਏ ਪਹਿਲੇ, 6ਵੇਂ ਏ ਦੂਜੇ, 8ਵੀਂ ਏ ਤੀਜੇ ਸਥਾਨ 'ਤੇ ਰਹੀ | 9ਵੀਂ ਤੋਂ 12ਵੀਂ ਜਮਾਤ ਦੇ ਮੁਕਾਬਲੇ ਵਿਚ 11ਵੀਂ ਸਾਇੰਸ ਪਹਿਲੇ, 12ਵੀਂ ਦੂਜੇ ਤੇ 9ਵੀਂ ਏ ਅਤੇ 11ਵੀਂ ਕਾਮਰਸ ਜਮਾਤ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ, ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਤੇ ਪਿ੍ੰਸੀਪਲ ਡਿੰਪਲ ਸ਼ਰਮਾ ਨੇ ਜੇਤੂ ਜਮਾਤਾਂ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਰੰਗਾਂ ਦੇ ਮਾਧਿਅਮ ਨਾਲ ਵਿਦਿਆਰਥੀ ਆਪਣੇ ਵਿਲੱਖਣ ਵਿਚਾਰਾਂ ਤੇ ਕਲਪਨਾ ਨੂੰ ਕਾਗ਼ਜ਼ 'ਤੇ ਜੀਵੰਤ ਕਰ ਸਕਦੇ ਹਨ-ਮੋਨਿਕਾ ਅ... ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭੁਲੱਥ ਦੀ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।