11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਪੰਚਾਇਤ ਭੁਲੱਥ ਵਿਖੇ ਅਣਮਿੱਥੇ ਸਮੇਂ ਲਈ ਚੱਲ ਰਹੀ ਕਰਮਚਾਰੀਆਂ ਦੀ ਹੜਤਾਲ ਨੂੰ ਭਾਜਪਾ ਆਗੂਆਂ ਵਲੋਂ ਸਮਰਥਨ <br/>

ਅਜੀਤ ਡੈਸਕ 17-05-2026
ਭੁਲੱਥ, 16 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਮਿੳਾੂਸੀਪਲ ਕਰਮਚਾਰੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਚੱਲ ਰਹੀ ਅਨਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ ਨੂੰ ਅੱਜ ਭਾਜਪਾ ਆਗੂਆਂ ਵੱਲੋਂ ਭਾਜਪਾ ਆਗੂ ਹੀਰਕ ਜੋਸ਼ੀ ਦੀ ਅਗਵਾਈ ਵਿਚ ਸਮਰਥਨ ਦਿੱਤਾ ਗਿਆ | ਇਸ ਮੌਕੇ ਭਾਜਪਾ ਆਗੂ ਸਰਕਲ ਪ੍ਰਧਾਨ ਹੀਰਕ ਜੋਸ਼ੀ, ਪ੍ਰਧਾਨ ਰਮੇਸ਼ ਸ਼ਰਮਾ ਤੇ ਭਾਜਪਾ ਆਗੂ ਸੌਰਵ ਖੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਅੜੀਅਲ ਵਤੀਰਾ ਜੇਕਰ ਇਸੇ ਤਰ੍ਹਾਂ ਹੀ ਰਿਹਾ ਤੇ ਹੜਤਾਲ ਤੇ ਬੈਠੇ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਲਗਾਤਾਰ ਚੱਲਦਾ ਰਹੇਗਾ | ਇਸ ਮੌਕੇ ਆਗੂਆਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਹੀਰਕ ਜੋਸ਼ੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਅੰਦਰ ਮੁਲਾਜ਼ਮ ਮਾਰੂ, ਕਿਸਾਨ ਮਾਰੂ ਤੇ ਆਮ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਵਾਲੀ ਸਰਕਾਰ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐਡਹਾਕ 'ਤੇ ਕੰਮ ਕਰ ਰਹੇ ਦਫ਼ਤਰੀ ਕਰਮਚਾਰੀਆਂ, ਸਫਾਈ ਕਰਮਚਾਰੀਆਂ ਨੂੰ ਪੱਕਿਆਂ ਕਰੇ | ਇਸ ਮੌਕੇ ਭੁਲੱਥ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਵੱਲੋਂ ਹੜਤਾਲ ਦੌਰਾਨ ਪਹੁੰਚੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜੂਨੀਅਰ ਸਹਾਇਕ ਚੰਦਰ ਸ਼ੇਖਰ, ਡੈਨੀਅਲ ਕਲਿਆਣ, ਰਵੀ ਕੁਮਾਰ, ਮਹਿੰਦਰ ਸਿੰਘ, ਅਜੇ ਆਕਾਸ਼, ਸਾਗਰ, ਬਿਕਰਮ, ਸੁਭਾਸ਼, ਰਜੇਸ਼ ਕੁਮਾਰ, ਸੂਬਾ ਸਿੰਘ, ਪ੍ਰਕਾਸ਼, ਜਤਿੰਦਰ, ਸੰਜੀਵ ਕੁਮਾਰ, ਰਾਹੁਲ, ਕਿ੍ਸ਼ਨਾ, ਕਰਨ, ਵਿਨੋਦ ਕੁਮਾਰ, ਨਵਲਜੋਤ, ਸੂਰਜ, ਰਜਿੰਦਰ, ਅਜੇ ਕੁਮਾਰ, ਜੋਨੀ, ਮਨਜੀਤ ਕੌਰ, ਸੁਨੀਤਾ, ਬਿਮਲਾ, ਸੋਨਮ, ਰੀਨਾ, ਸੁਨੀਤਾ, ਕਮਲੇਸ਼, ਬਸੰਤੀ, ਫੂਲਵੰਤੀ, ਰਾਜਵੰਤੀ, ਜੋਗਿੰਦਰੋ, ਅੰਕਿਤ, ਕਸ਼ਮੀਰ ਕੌਰ, ਗਗਨ, ਕਿਰਨ, ਗੁਰਜੀਤ ਸਿੰਘ ਬਾਜਵਾ, ਕਮਲਜੀਤ ਕੌਰ ਹੋਰ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂ ਤੇ ਮਜ਼ਦੂਰ ਯੂਨੀਅਨ ਦੇ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਮੋਦੀ ਸਰਕਾਰ ਨੇ ਦਿੱਤਾ ਜਨਤਾ ਨੂੰ ਮਹਿੰਗਾਈ ਦਾ ਝਟਕਾ-ਧਾਲੀਵਾਲ ਅਗਲੀ ਖ਼ਬਰ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਇਕ ਵਫ਼ਦ ਨੇ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਸੀਤਾ ਰਾਮ ਸ਼ਿੰਕੂ ਨੂੰ ਦਿੱਤਾ ਮੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।