ਕਪੂਰਥਲਾ, 16 ਮਈ (ਵਿ.ਪ੍ਰ.)-ਮਾਤਾ ਭੱਦਰਕਾਲੀ ਦੇ 79ਵੇਂ ਸਾਲਾਨਾ ਮੇਲੇ 'ਤੇ ਮੰਦਿਰ ਕਮੇਟੀ ਵਲੋਂ ਕਵੀ ਦਰਬਾਰ ਕਰਵਾਇਆ ਗਿਆ | ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ, ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਉਪ ਚੇਅਰਮੈਨ ਭੁਪਿੰਦਰ ਆਨੰਦ, ਜਨਰਲ ਸਕੱਤਰ ਬਿੰਨੀ ਆਨੰਦ ਤੇ ਨੌਜਵਾਨ ਆਗੂ ਰਾਹੁਲ ਆਨੰਦ ਦੀ ਦੇਖ ਰੇਖ ਹੇਠ ਕਰਵਾਏ ਗਏ ਕਵੀ ਦਰਬਾਰ ਵਿਚ ਉੱਘੇ ਸ਼ਾਇਰ ਕੰਵਰ ਇਕਬਾਲ, ਲਾਲੀ ਕਰਤਾਰਪੁਰੀ, ਸੁਰਜੀਤ ਸਾਜਨ, ਲੱਕੀ ਮੱਲੀਆਂਵਾਲਾ, ਮੁਖ਼ਤਾਰ ਸਹੋਤਾ, ਗੁਰਦੀਪ ਗਿੱਲ, ਆਸ਼ੂ ਕੁਮਰਾ, ਦੀਸ਼ ਦਬੁਰਜੀ, ਤੇਜਬੀਰ ਸਿੰਘ, ਰਜਨੀ ਵਾਲੀਆ, ਮੰਗਲ ਸਿੰਘ ਭੰਡਾਲ, ਸੁਰਿੰਦਰ ਸਿੰਘ, ਅਮਨ ਗਾਂਧੀ ਨੇ ਆਪਣੀਆਂ ਕਵਿਤਾਵਾਂ ਵਿਚ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ | ਕਵੀ ਦਰਬਾਰ ਦੌਰਾਨ ਮੰਚ ਸੰਚਾਲਨ ਦੇ ਫ਼ਰਜ ਉੱਘੇ ਸ਼ਾਇਰ ਕੰਵਰ ਇਕਬਾਲ ਚੇਅਰਪਰਸਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਨੇ ਨਿਭਾਏ | ਇਸਤੋਂ ਪਹਿਲਾਂ ਮੰਦਿਰ ਕਮੇਟੀ ਦੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ ਨੇ ਕਿਹਾ ਕਿ ਮਾਤਾ ਭੱਦਰਕਾਲੀ ਦੇ ਮੇਲੇ 'ਤੇ ਪਿਛਲੇ ਕਈ ਵਰਿ੍ਹਆਂ ਤੋਂ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਜਿਸ ਵਿਚ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਨਾਮਵਰ ਸ਼ਾਇਰ ਸ਼ਮੂਲੀਅਤ ਕਰ ਚੁੱਕੇ ਹਨ ਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਪਰੰਪਰਾ ਨੂੰ ਅੱਗੇ ਤੌਰ ਦੇ ਹਨ ਤੇ ਇਸ ਵਾਰ ਵੀ ਕਵੀ ਦਰਬਾਰ ਕਰਵਾਇਆ ਗਿਆ ਹੈ | ਕਵੀ ਦਰਬਾਰ ਦੀ ਸਮਾਪਤੀ 'ਤੇ ਮੰਦਿਰ ਕਮੇਟੀ ਵਲੋਂ ਸਾਰੇ ਕਵੀਆਂ ਨੂੰ ਯਾਦਗਾਰੀ ਚਿੰਨ੍ਹਦੇ ਕੇ ਸਨਮਾਨਿਤ ਕੀਤਾ ਗਿਆ ਹੈ |