ਫਗਵਾੜਾ, 16 ਮਈ (ਚਾਨਾ)-ਸਿਟੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐੱਸਐੱਚਓ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਪੁਰਾਣੀ ਜੇਲ੍ਹ ਬੰਗਾ ਰੋਡ ਤੋਂ ਇੱਕ ਨੌਜਵਾਨ ਨੂੰ ਹੈਰੋਇਨ ਦਾ ਸੇਵਨ ਕਰਦੇ ਸਮੇਂ ਕਾਬੂ ਕੀਤਾ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਗੋਪੇਸ਼ ਪੁੱਤਰ ਜਸਬੀਰ ਰਾਮ ਵਾਸੀ ਮਹਿੰਦੀਪੁਰ ਵਜੋਂ ਹੋਈ ਹੈ |